05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੁਖਵਿੰਦਰ ਸਿੰਘ ਮੁੱਖਾ ਨੇ ਕਾਂਗਰਸ ਛੱਡ ਕੇ ਮਿਸ਼ਨ 2027 ‘ਚ ਕੀਤੀ ਸ਼ਮੂਲੀਅਤ

ਤਿੱਬੜ, 4 ਅਕਤੂਬਰ (ਸੋਹਨ ਮਲਿਕ)- ਸਥਾਨਿਕ ਪਿੰਡ ਭੁਬਾਲੀ ਤੋਂ ਮੁਖਵਿੰਦਰ ਸਿੰਘ ਮੁੱਖਾ ਨੇ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਅਤੇ ਗੁਰਦਾਸਪੁਰ ਹਲਕੇ ਦੇ ਮੁੱਖ ਸੇਵਾਦਾਰ ਰਣਜੀਤ ਕਾਹਲੋਂ ਦੀ ਮੀਟਿੰਗ ਵਿਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਮਿਸ਼ਨ 2027 ਵਿਚ ਸ਼ਮੂਲੀਅਤ ਕਰ ਲਈ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਕਾਂਗਰਸ ਅਤੇ ਪਿਛਲੀਆਂ ਸਰਕਾਰਾਂ ਦਾ ਸਮਰਥਨ ਕਰਦੇ ਰਹੇ, ਪਰ ਕਿਸੇ ਨੇ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ।

ਅਜੀਤ ਡੈਸਕ 05-10-2026
ਤਿੱਬੜ, 4 ਅਕਤੂਬਰ (ਸੋਹਨ ਮਲਿਕ)- ਸਥਾਨਿਕ ਪਿੰਡ ਭੁਬਾਲੀ ਤੋਂ ਮੁਖਵਿੰਦਰ ਸਿੰਘ ਮੁੱਖਾ ਨੇ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਅਤੇ ਗੁਰਦਾਸਪੁਰ ਹਲਕੇ ਦੇ ਮੁੱਖ ਸੇਵਾਦਾਰ ਰਣਜੀਤ ਕਾਹਲੋਂ ਦੀ ਮੀਟਿੰਗ ਵਿਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਮਿਸ਼ਨ 2027 ਵਿਚ ਸ਼ਮੂਲੀਅਤ ਕਰ ਲਈ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਕਾਂਗਰਸ ਅਤੇ ਪਿਛਲੀਆਂ ਸਰਕਾਰਾਂ ਦਾ ਸਮਰਥਨ ਕਰਦੇ ਰਹੇ, ਪਰ ਕਿਸੇ ਨੇ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ । ਉਨ੍ਹਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਣਜੀਤ ਸਿੰਘ ਕਾਹਲੋਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ । ਮੀਟਿੰਗ ਵਿਚ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਹੋਈ । ਇਸ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਮੁਖਵਿੰਦਰ ਸਿੰਘ ਮੁੱਖਾ ਦਾ ਨਿੱਘਾ ਸਵਾਗਤ ਕੀਤਾ ਅਤੇ ਹਾਜ਼ਰ ਹੋਈ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਤੋਂ ਇਲਾਵਾ ਕਸ਼ਮੀਰ ਸਿੰਘ ਵਾਹਲਾ, ਹਿਤਪਾਲ ਸਿੰਘ ਬਲਾਕ ਪ੍ਰਧਾਨ, ਕਰਮਜੀਤ ਸਿੰਘ, ਅਮਰੀਕ ਸਿੰਘ ਸਰਸਪੁਰ, ਡਿਪਟੀ ਸਿੰਘ, ਹੈਰੀ ਕਾਹਲੋਂ, ਨਵੀਂ ਕਾਹਲੋਂ, ਜੱਗਾ ਔਲਖ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ਼ਹੀਦ ਦੇ ਨਾਂਅ ਦਾ ਯਾਦਗਾਰੀ ਗੇਟ ਬਣਾਉਣ ਵਿਚ ਘਪਲੇਬਾਜ਼ੀ ਦੇ ਇਲਜ਼ਾਮ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।