06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਣਕ ਦੀ ਫ਼ਸਲ ਵਿਚ 25 ਰੁਪਏ ਦਾ ਮਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਅਮਰੀਕ ਸਿੰਘ ਬਾਲੇਵਾਲ

ਕਿਲ੍ਹਾ ਲਾਲ ਸਿੰਘ, 4 ਅਕਤੂਬਰ (ਬਲਬੀਰ ਸਿੰਘ)-ਕੇਂਦਰ ਸਰਕਾਰ ਵਲੋਂ ਕਣਕ ਸਮੇਤ ਹਾੜੀ ਦੀਆਂ ਫਸਲਾਂ ਦੀ ਐਮ. ਐਸ.

ਅਮਰੀਕ ਸਿੰਘ ਬਾਲੇਵਾਲ 05-10-2026
ਕਿਲ੍ਹਾ ਲਾਲ ਸਿੰਘ, 4 ਅਕਤੂਬਰ (ਬਲਬੀਰ ਸਿੰਘ)-ਕੇਂਦਰ ਸਰਕਾਰ ਵਲੋਂ ਕਣਕ ਸਮੇਤ ਹਾੜੀ ਦੀਆਂ ਫਸਲਾਂ ਦੀ ਐਮ.ਐਸ.ਪੀ. ਵਿਚ ਕੀਤੇ ਵਾਧਾ ਕਿਸਾਨਾਂ ਨਾਲ ਧੋਖਾ ਤੇ ਕੋਝਾ ਮਜਾਕ ਕੀਤਾ ਹੈ। ਕਣਕ ਦੀ ਫਸਲ ਵਿਚ 25 ਰੁਪਏ ਦਾ ਮਾਮੂਲੀ ਵਾਧਾ ਕਿਸਾਨਾਂ ਨਾਲ ਧੋਖਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆੜਤੀ ਅਮਰੀਕ ਸਿੰਘ ਬਾਲੇਵਾਲ ਜਥੇਬੰਦਕ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਅਮਰੀਕ ਸਿੰਘ ਬਾਲੇਵਾਲ ਨੇ ਕਿਹਾ ਕਿ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਬੀਜ, ਖਾਦਾਂ, ਕੀੜੇਮਾਰ ਦਵਾਈਆਂ, ਡੀਜ਼ਲ, ਮਸ਼ੀਨਰੀ ਤੇ ਹੋਰ ਕਈ ਸਾਧਨ ਜਿਨਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਕਿਸਾਨਾਂ ਦੀ ਫਸਲ ਜਿਸ ਨੂੰ ਉਹ ਪੈਦਾ ਕਰਦਾ ਹੈ, ਲਾਗਤ ਲਗਾਤਾਰ ਵਧ ਰਹੀ ਹੈ, ਕੇਂਦਰ ਸਰਕਾਰ ਵਲੋਂ ਕਣਕ ਦੀ ਫਸਲ ਵਿਚ ਕੀਤੇ ਮਾਮੂਲੀ ਵਾਧੇ ਨੂੰ ਉਨ੍ਹਾਂ ਸਿਰੇ ਤੋਂ ਨਕਾਰਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਰਥਨ ਮੁੱਲ ਦਾ ਐਲਾਨ ਕਰਨ ਦੀ ਬਜਾਏ ਉਨ੍ਹਾਂ ਦੀ ਫਸਲ ਦਾ ਲਾਹੇਵੰਦ ਭਾਅ ਮਿਲਣਾ ਯਕੀਨੀ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਮੁੱਚੀ ਉਤਪਾਦਨ ਲਾਗਤ ਨੂੰ ਇਸ ਦਾ ਆਧਾਰ ਬਣਾ ਕੇ ਫਸਲਾਂ ਦੇ ਭਾਅ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਪਹਿਲਾਂ ਹੀ ਕੁਦਰਤੀ ਕਰੋਪੀ ਚੱਲ ਰਿਹਾ ਹੈ, ਕਦੀ ਹੜ੍ਹਾਂ ਦੀ ਮਾਰ ਅਤੇ ਕਦੀ ਸੋਕਾ ਪੈ ਜਾਣਾ। ਏਨੀਆਂ ਔਕੜਾਂ ਦੇ ਬਾਵਜੂਦ ਵੀ ਜੇਕਰ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਸਮਰਥਨ ਮੁੱਲ ਨਹੀਂ ਮਿਲਦਾ ਤਾਂ ਕਿਸਾਨ ਕੀ ਕਰੇਗਾ? ਕੇਂਦਰ ਸਰਕਾਰ ਨੂੰ ਕਣਕ ਦੇ ਕੀਤੇ ਗਏ ਇਸ ਵਾਧੇ ਨੂੰ ਵਾਪਸ ਲੈ ਕੇ ਸਹੀ ਸਮਰਥਨ ਮੁੱਲ ਦੇਣਾ ਚਾਹੀਦਾ ਹੈ।
ਪਿਛਲੀ ਖ਼ਬਰ ਸੰਪਰਕ ਸੜਕ ’ਤੇ ਮੋਟਾ ਪੱਥਰ ਪਾਉਣ ਨਾਲ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ ਅਗਲੀ ਖ਼ਬਰ ਨੌਰਥ ਇੰਡੀਆ ਸ਼ੋਟੋਕਾਨ ਕਰਾਟੇ ਚੈਂਪੀਅਨਸ਼ਿਪ ਵਿਚ ਜੀ.ਜੀ.ਬੀ ਰਾਇਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆ ਨੇ ਜਿੱਤੇ 26 ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।