05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ’ਚ ਜੂਡੋ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)- ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੇ ਇਨਾਮ ਵੰਡ ਸਮਾਗਮ ਦੌਰਾਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਖ਼ਾਸ ਮੌਕੇ ਉਨ੍ਹਾਂ ਨੇ ਗੁਰਦਾਸਪੁਰ ਦੀਆਂ ਖਿਡਾਰਨਾਂ ਲਈ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਆਉਣ ਵਾਲੇ ਨਰਾਤਿਆਂ ਤੋਂ ਸੱਤ ਨੰਬਰ ਸਕੀਮ ਵਿਚ ਬਣ ਰਹੇ ਸਪੋਰਟਸ ਕੰਪਲੈਕਸ ਵਿਖੇ ਲੜਕੀਆਂ ਲਈ ਸਾਰੀਆਂ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਵਿਸ਼ੇਸ਼ ਜੂਡੋ ਹਾਲ ਤੋਹਫ਼ੇ ਵਜੋਂ ਤਿਆਰ ਕੀਤਾ ਜਾਵੇਗਾ ।

ਜੇਤੂ ਖਿਡਾਰੀਆਂ ਨਾਲ ਪ੍ਰਬੰਧਕ । ਤਸਵੀਰ: ਵਿਸ਼ਾਸ ਮੁੰਨਾ 05-10-2026
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)- ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੇ ਇਨਾਮ ਵੰਡ ਸਮਾਗਮ ਦੌਰਾਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਖ਼ਾਸ ਮੌਕੇ ਉਨ੍ਹਾਂ ਨੇ ਗੁਰਦਾਸਪੁਰ ਦੀਆਂ ਖਿਡਾਰਨਾਂ ਲਈ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਆਉਣ ਵਾਲੇ ਨਰਾਤਿਆਂ ਤੋਂ ਸੱਤ ਨੰਬਰ ਸਕੀਮ ਵਿਚ ਬਣ ਰਹੇ ਸਪੋਰਟਸ ਕੰਪਲੈਕਸ ਵਿਖੇ ਲੜਕੀਆਂ ਲਈ ਸਾਰੀਆਂ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਵਿਸ਼ੇਸ਼ ਜੂਡੋ ਹਾਲ ਤੋਹਫ਼ੇ ਵਜੋਂ ਤਿਆਰ ਕੀਤਾ ਜਾਵੇਗਾ । ਸਮਾਗਮ ਦੌਰਾਨ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਗੁਰਦਾਸਪੁਰ ਦਾ ਇਹ ਜੂਡੋ ਸੈਂਟਰ ਦੇਸ਼ ਦੇ ਪ੍ਰਮੁੱਖ ਸੈਂਟਰਾਂ ਵਿਚੋਂ ਇਕ ਹੈ, ਜਿਸ ਨੇ ਹੁਣ ਤੱਕ 40 ਤੋਂ ਵੱਧ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ, ਜੋ ਦੇਸ਼ ਦੀਆਂ ਵੱਖ-ਵੱਖ ਪੈਰਾ-ਮਿਲਟਰੀ ਫੋਰਸਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ । ਉਨ੍ਹਾਂ ਅੱਗੇ ਦੱਸਿਆ ਕਿ ਸੈਂਟਰ ਦੇ ਲੜਕਿਆਂ ਦੇ ਨਾਲ-ਨਾਲ ਇਲਾਕੇ ਦੀਆਂ ਧੀਆਂ ਨੇ ਵੀ ਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ । ਚੇਅਰਮੈਨ ਰਾਜੀਵ ਸ਼ਰਮਾ ਨੇ ਖਿਡਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਡਾਰੀਆਂ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਨਸ਼ਿਆਂ ਵਿਰੁੱਧ ਜੰਗ ਵਿਚ ਨਿਰਣਾਇਕ ਸਾਬਤ ਹੋ ਰਹੀਆਂ ਹਨ। ਖੇਡਾਂ ਦੇ ਅੰਡਰ-14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਜ਼ਬਰਦਸਤ ਖੇਡ ਦਿਖਾਉਂਦਿਆਂ ਰਾਜ ਪੱਧਰੀ ਮੁਕਾਬਲਿਆਂ ਲਈ ਆਪਣੀ ਦਾਅਵੇਦਾਰੀ ਪੱਕੀ ਕੀਤੀ । 30 ਕਿੱਲੋ ਭਾਰ ਵਰਗ ਵਿਚ ਹਾਰਦਿਕ ਨੇ ਗੋਲਡ ਮੈਡਲ, ਅਵਿਬੀਰ ਨੇ ਸਿਲਵਰ ਮੈਡਲ ਅਤੇ ਅਦਿੱਤਿਆ ਤੇ ਸੀਮਰਤ ਸਿੰਘ ਨੇ ਬਰਾਊਨਜ਼ ਮੈਡਲ ‘ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ 35 ਕਿੱਲੋ ਭਾਰ ਵਰਗ ਵਿਚ ਵਿਹਾਨ ਸ਼ਰਮਾ, 40 ਕਿੱਲੋ ਵਿਚ ਕਨਵ ਆਰਿਆ, 45 ਕਿੱਲੋ ਵਿਚ ਕਾਰਤਿਕ, 50 ਕਿੱਲੋ ਵਿਚ ਨੂਰਬੀਰ, 55 ਕਿੱਲੋ ਵਿਚ ਜੋਗਦੀਪ ਸਿੰਘ, 60 ਕਿੱਲੋ ਵਿਚ ਦੀਵਾਂਸੂ ਅਤੇ 66 ਕਿੱਲੋ ਭਾਰ ਵਰਗ ਵਿਚ ਜਪਨੂਰ ਸਿੰਘ ਤੇ ਰਾਘਵ ਪਠਾਣੀਆਂ ਨੇ ਗੋਲਡ ਮੈਡਲ ਜਿੱਤ ਕੇ ਪੰਜਾਬ ਪੱਧਰ ਲਈ ਕਵਾਲੀਫਾਈ ਕੀਤਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਪ੍ਰਵੀਨ ਕੁਮਾਰ, ਰਮੇਸ਼ ਕੁਮਾਰ ਸ਼ਰਮਾ, ਕੁਲਦੀਪ ਸਿੰਘ ਰਿਆੜ, ਬਲਵਿੰਦਰ ਕੌਰ ਰਾਵਲਪਿੰਡੀ, ਸਤੀਸ਼ ਰਾਣਾ, ਡਾ: ਰਵਿੰਦਰ ਸਿੰਘ, ਦਲਜੀਤ ਕੌਰ, ਰਜਵੰਤ ਕੌਰ, ਰਵਿੰਦਰ ਸਿੰਘ ਪਠਾਣੀਆਂ, ਰਵਿੰਦਰ ਖੰਨਾ, ਗਗਨਦੀਪ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਖਿਡਾਰੀਆਂ ਦੇ ਮਾਪੇ ਹਾਜ਼ਰ ਸਨ । ਖੇਡਾਂ ਦੇ ਸਫ਼ਲ ਸੰਚਾਲਨ ਵਿਚ ਰਵੀ ਕੁਮਾਰ ਜੂਡੋ ਕੋਚ, ਦਿਨੇਸ਼ ਕੁਮਾਰ ਬਟਾਲਾ, ਅਤੁੱਲ ਕੁਮਾਰ, ਤਮੰਨਾ, ਰਜਨੀ ਦੀਨਾਨਗਰ ਅਤੇ ਲਕਸ਼ ਕੁਮਾਰ ‘ਤੇ ਆਧਾਰਿਤ ਟੈਕਨੀਕਲ ਟੀਮ ਨੇ ਅਹਿਮ ਭੂਮਿਕਾ ਨਿਭਾਈ ।
ਪਿਛਲੀ ਖ਼ਬਰ ਮਾਰਕੀਟ ਕਮੇਟੀਆਂ ’ਚ ਚੇਅਰਮੈਨ ਲੱਗੇ ਪਰ ਵਾਈਸ ਚੇਅਰਮੈਨ ਤੇ ਮੈਂਬਰ ਲਾਉਣਾ ਭੁੱਲੀ ਸਰਕਾਰ ਅਗਲੀ ਖ਼ਬਰ ਬੀ. ਐਮ. ਐਸ. ਐਮ. ਗਰੁੱਪ ਪੁਰਾਣਾ ਸ਼ਾਲਾ ਦਾ ਬੀ. ਐਸ. ਸੀ. ਨਰਸਿੰਗ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।