05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗਾਇਕ ਵਿਜੇ ਬੱਧਣ ਤੇ ਮਿਸ ਭਾਰਤੀ ਜਲੰਧਰ ਦੂਰਦਰਸ਼ਨ ’ਤੇ ਅੱਜ

ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)- ਪੰਜਾਬੀ ਲੋਕ ਗਾਇਕੀ ’ਚ ਅਪਣੇ ਹਿੱਟ ਗੀਤ ਮਾਂ ਦੀ ਮੰਨਤ, ਢੋਲ ਵੱਜਿਆ, ਸਲੂਟ, ਬਾਡਰਾਂ ’ਤੇ ਹੋਇਆ ਖ਼ਤਰਾ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਬੁਹਪੱਖੀ ਸ਼ਖ਼ਸੀਅਤ ਦੇ ਮਾਲਕ ਲੋਕ ਗਾਇਕ ਵਿਜੇ ਬੱਧਣ ਅਪਣਾ ਨਵਾਂ ਡਿਊਟ ਗੀਤ ‘ਛੱਲਾ ਮਾਹੀ’ ਅੱਜ 5 ਅਕਤੂਬਰ 2026 ਸ਼ਾਮ 8:30 ਵਜੇ ਜਲੰਧਰ ਦੂਰਦਰਸ਼ਨ ਦੇ ਡੀ. ਡੀ.

ਅਜੀਤ ਡੈਸਕ 05-10-2026
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)- ਪੰਜਾਬੀ ਲੋਕ ਗਾਇਕੀ ’ਚ ਅਪਣੇ ਹਿੱਟ ਗੀਤ ਮਾਂ ਦੀ ਮੰਨਤ, ਢੋਲ ਵੱਜਿਆ, ਸਲੂਟ, ਬਾਡਰਾਂ ’ਤੇ ਹੋਇਆ ਖ਼ਤਰਾ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਬੁਹਪੱਖੀ ਸ਼ਖ਼ਸੀਅਤ ਦੇ ਮਾਲਕ ਲੋਕ ਗਾਇਕ ਵਿਜੇ ਬੱਧਣ ਅਪਣਾ ਨਵਾਂ ਡਿਊਟ ਗੀਤ ‘ਛੱਲਾ ਮਾਹੀ’ ਅੱਜ 5 ਅਕਤੂਬਰ 2026 ਸ਼ਾਮ 8:30 ਵਜੇ ਜਲੰਧਰ ਦੂਰਦਰਸ਼ਨ ਦੇ ਡੀ. ਡੀ. ਪੰਜਾਬੀ ਦੇ ਰੰਗਾਰੰਗ ਪ੍ਰੋਗਰਾਮ ਢੋਲ ਵੱਜਦਾ ’ਤੇ ਪੇਸ਼ ਕਰੇਗਾ । ਇਸ ਮੌਕੇ ਗਾਇਕ ਵਿਜੇ ਬੱਧਣ ਨੇ ਦੱਸਿਆ ਕਿ ਮੇਰੇ ਵਲੋਂ ਲਿਖਿਆ ਤੇ ਗਾਇਆ ਗੀਤ ‘ਛੱਲਾ ਮਾਹੀ’ ਨੂੰ ਮੇਰੇ ਨਾਲ ਸਹਿ ਗਾਇਕਾ ਮਿਸ ਭਾਰਤੀ ਨੇ ਗਾਇਆ ਹੈ । ਇਸ ਗੀਤ ਦਾ ਮਿਊਜ਼ਿਕ ਸੈਵਨ ਸੁਰ ਸਟੂਡੀਓ ਸੰਗੀਤਕਾਰ ਰਿਤਿਕ ਸੜਮਾਲ ਨੇ ਖੂਬਸੂਰਤ ਧੁਨਾਂ ਨਾਲ ਸ਼ਿੰਗਾਰਿਆ ਹੈ। ਜਦ ਕਿ ਗੀਤ ਵੀਡੀਓ ਨਿਰਦੇਸ਼ਕ ਬੇਅੰਤ ਚੱਕਵਾਲਾ ਨੇ ਪੰਜਾਬ ਤੋਂ ਇਲਾਵਾ ਉਤਰਾਖੰਡ ਦੀਆਂ ਬਹੁਤ ਖੂਬਸੂਰਤ ਲੋਕੇਸ਼ਨਾਂ ’ਤੇ ਫ਼ਿਲਮਾਇਆ ਗਿਆ ਹੈ । ਬੱਧਣ ਪ੍ਰੋਡਕਸ਼ਨ ਤੇ ਬੇਅੰਤ ਚੱਕਵਾਲਾ ਦੀ ਪੇਸ਼ਕਸ਼ ਨੂੰ ਬੱਧਣ ਪ੍ਰੋਡਕਸ਼ਨ ਦੇ ਬੈਨਰ ਹੇਠ ਰਾਲੀਜ਼ ਕੀਤਾ ਜਾਵੇਗਾ ।
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਠੀਕਰੀਵਾਲ ਉੱਚਾ ਵਿਖੇ ਨੌਜਵਾਨਾਂ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ ਅਗਲੀ ਖ਼ਬਰ ਬਿਮਾਰੀਆਂ ਦੀ ਰੋਕਥਾਮ ਲਈ ਗੁੜ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।