02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦਰਿਆ ਰਾਵੀ ’ਤੇ ਦਹਾਕਿਆਂ ਤੋਂ ਪੱਕਾ ਪੁਲ ਬਣਾਉਣ ਦੀ ਲਟਕ ਰਹੀ ਮੰਗ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ

ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ’ਚ ਦਰਿਆ ਰਾਵੀ ਤੋਂ ਪਾਰ ਪੈਂਦੇ 7 ਪਿੰਡਾਂ ਦੇ ਲੋਕ ਜਿਨ੍ਹਾਂ ਵਲੋਂ ਪਿਛਲੇ ਕਈ ਦਹਾਕਿਆਂ ਤੋਂ ਦਰਿਆ ’ਤੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਅੱਜ ਤੱਕ ਵੀ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਵਸਨੀਕਾਂ ’ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਦਰਿਆ ਕਿਨਾਰੇ ਪਾਰ ਜਾਣ ਲਈ ਖੜੇ ਲੋਕ ਜਾਣਕਾਰੀ ਦਿੰਦੇ ਹੋਏ। ਤਸਵੀਰ: ਚੱਕਾਰਜਾ 02-10-2026
ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ’ਚ ਦਰਿਆ ਰਾਵੀ ਤੋਂ ਪਾਰ ਪੈਂਦੇ 7 ਪਿੰਡਾਂ ਦੇ ਲੋਕ ਜਿਨ੍ਹਾਂ ਵਲੋਂ ਪਿਛਲੇ ਕਈ ਦਹਾਕਿਆਂ ਤੋਂ ਦਰਿਆ ’ਤੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਅੱਜ ਤੱਕ ਵੀ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਵਸਨੀਕਾਂ ’ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕੁਝ ਲੋਕਾਂ ਅਮਰੀਕ ਸਿੰਘ, ਮੁਕੇਸ਼ ਕੁਮਾਰ, ਬਲਰਾਜ ਸਿੰਘ, ਵਿੱਕੀ, ਬਿਕਰਮ ਸਿੰਘ ਤੇ ਪੰਜਾਬ ਸਿੰਘ ਨੇ ਦੱਸਿਆ ਕਿ ਦਰਿਆ ’ਤੇ ਪੱਕਾ ਪੁਲ ਨਾ ਹੋਣ ਕਾਰਨ ਉਨ੍ਹਾਂ ਦਾ ਆਰ ਪਾਰ ਜਾਣ ਲਈ ਇਕੋ ਸਹਾਰਾ ਹੈ ਬੇੜੀ, ਜਿਸ ਦੇ ਚੱਲਣ ਤੇ ਬੰਦ ਹੋਣ ਦਾ ਵੀ ਸਮਾਂ ਨਿਸ਼ਚਿਤ ਹੈ ਤੇ ਕਈ ਵਾਰ ਦਰਿਆ ਵਿਚ ਜਿਆਦਾ ਪਾਣੀ ਆਉਣ ਕਾਰਨ ਇਹ ਬੇੜੀ ਵੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਅਜਿਹੇ ਹਲਾਤ ’ਚ ਉਨ੍ਹਾਂ ਦਾ ਜ਼ਿਲ੍ਹਾ ਗੁਰਦਾਸਪੁਰ ਨਾਲੋਂ ਪੂਰੀ ਤਰ੍ਹਾਂ ਸੰਪਰਕ ਟੁੱਟ ਜਾਂਦਾ ਹੈ ਤੇ ਜੇਕਰ ਕਿਤੇ ਰਾਤ ਸਮੇਂ ਸਿਹਤ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦਾ ਰੱਬ ਹੀ ਰਾਖਾ ਹੈ। ਇਥੋਂ ਤੱਕ ਕਿ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਆਉਣ ਜਾਣ ਵਿਚ ਜਿਥੇ ਭਾਰੀ ਦਿੱਕਤਾਂ ਆ ਰਹੀਆਂ ਹਨ, ਉਥੇ ਕਿਸਾਨਾਂ ਨੂੰ ਵੀ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪੱਕਾ ਪੁਲ ਬਣਾਉਣ ਲਈ ਸਰਕਾਰ ਵਲੋਂ ਪੈਸੇ ਵੀ ਆ ਚੁੱਕੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲ ਬਣਾਉਣ ਦਾ ਟੈਂਡਰ ਖੁੱਲ ਚੁੱਕੇ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਪਰ ਟੈਂਡਰ ਪਾਸ ਨਾ ਹੋਣ ਕਾਰਨ ਅਜੇ ਤੱਕ ਵੀ ਪੁਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਪਿੰਡ ਦੇ ਲੋਕਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਪੁਲ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਲੋਕ ਇਕੱਠੇ ਹੋ ਕੇ ਹਾਈਵੇ ਜਾਮ ਕਰਨਗੇ, ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸਕੂਲ ਦੇ ਅਧਿਆਪਕ ਨੂੰ ਮਿਲਿਆ ਬੈਸਟ ਟੀਚਰ ਐਵਾਰਡ ਅਗਲੀ ਖ਼ਬਰ ਚੋਰੀ ਦੇ ਦੋਸ਼ਾਂ ਹੇਠ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।