30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕੈਪ: ਜੀ.ਐਸ. ਸਲਾਰੀਆ ਸਕੂਲ ਜੰਗਲ ਵਿਖੇ ਸਾਈਬਰ ਸੇਫਟੀ ਸੰਬੰਧੀ ਜਾਗਰੂਕਤਾ ਸਮਾਗਮ

ਘਰੋਟਾ 29 ਸਤੰਬਰ (ਸੰਜੀਵ ਗੁਪਤਾ)-ਕੈਪ: ਜੀ. ਐਸ.

ਅਜੀਤ ਡੈਸਕ 30-09-2026
ਘਰੋਟਾ 29 ਸਤੰਬਰ (ਸੰਜੀਵ ਗੁਪਤਾ)-ਕੈਪ: ਜੀ.ਐਸ. ਸਲਾਰੀਆ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਸਾਈਬਰ ਸੇਫਟੀ ਤੇ ਜਾਗਰੂਕਤਾ ਸਬੰਧੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਪ੍ਰੋਗਰਾਮ ਦੌਰਾਨ ਹਾਊਸ ਵਾਈਜ਼ ਕੁਇਜ਼ ਪ੍ਰਤੀਯੋਗਿਤਾ ਤੇ ਚਾਰਟ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ । ਇਸ ਤੋਂ ਇਲਾਵਾ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਸਮੂਹ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਨਾਲ ਸਬੰਧਿਤ ਪੰਫਲਟ ਵੀ ਵੰਡੇ ਗਏ । ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਨ੍ਹਾਂ ਗਤੀਵਿਧੀਆਂ ’ਚ ਭਾਗ ਲਿਆ । ਪ੍ਰਤੀਯੋਗਿਤਾਵਾਂ ’ਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਸਕੂਲ ਇੰਚਾਰਜ ਸਿਧਾਰਥ ਚੰਦਰ (ਸਟੇਟ ਐਵਾਰਡੀ) ਵਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ’ਚ ਸਾਈਬਰ ਸੁਰੱਖਿਆ ਸਬੰਧੀ ਜਾਣਕਾਰੀ ਹਰੇਕ ਵਿਦਿਆਰਥੀ ਲਈ ਜ਼ਰੂਰੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਗਤੀਵਿਧੀਆਂ ਦੌਰਾਨ ਸਾਵਧਾਨ ਰਹਿਣ ਤੇ ਸਾਈਬਰ ਸੁਰੱਖਿਆ ਦੇ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ ।
ਪਿਛਲੀ ਖ਼ਬਰ ਬੀ.ਐਸ.ਸੀ. ਚੌਥੇ ਸਮੈਸਟਰ ਦੇ ਨਤੀਜੇ ’ਚ ਐਸ. ਐਮ. ਡੀ. ਆਰ. ਐਸ. ਡੀ. ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਪਰਾਲੀ ਸਾੜਨ ’ਤੇ ਪਠਾਨਕੋਟ ਜ਼ਿਲ੍ਹੇ ’ਚ ਪੂਰਨ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।