28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਦੋ ਕਾਰਾਂ ਦੀ ਭਿਆਨਕ ਟੱਕਰ ’ਚ ਨੌਜਵਾਨ ਦੀ ਮੌਤ- 2 ਜ਼ਖ਼ਮੀ

ਗੁਰਦਾਸਪੁਰ, 27 ਸਤੰਬਰ (ਚੱਕਰਾਜਾ)-ਗੁਰਦਾਸਪੁਰ-ਹਰਦੋਛੰਨੀ ਰੋਡ ਬਾਈਪਾਸ ’ਤੇ ਜਲਵਾ ਹਵੇਲੀ ਨੇੜੇ ਮਰੂਤੀ ਐਸ ਕਰੋਸ ਤੇ ਸਕਾਰਪਿਓ ਦੀ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਦੇ ਜ਼ਖਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਦੋਵੇਂ ਕਾਰਾਂ ਤੇਜ਼ ਰਫਤਾਰ ਸੀ ਤੇ ਹਰਦੋਛੰਨੀ ਰੋਡ ਦੇ ਬਾਈਪਾਸ ਚੌਕ ਤੋਂ ਮੋੜ ਕੱਟਦੇ ਸਮੇਂ ਆਪਸ ’ਚ ਜਾ ਟਕਰਾਈਆਂ ।

ਅਜੀਤ ਡੈਸਕ 28-09-2026
ਗੁਰਦਾਸਪੁਰ, 27 ਸਤੰਬਰ (ਚੱਕਰਾਜਾ)-ਗੁਰਦਾਸਪੁਰ-ਹਰਦੋਛੰਨੀ ਰੋਡ ਬਾਈਪਾਸ ’ਤੇ ਜਲਵਾ ਹਵੇਲੀ ਨੇੜੇ ਮਰੂਤੀ ਐਸ ਕਰੋਸ ਤੇ ਸਕਾਰਪਿਓ ਦੀ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਦੇ ਜ਼ਖਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਦੋਵੇਂ ਕਾਰਾਂ ਤੇਜ਼ ਰਫਤਾਰ ਸੀ ਤੇ ਹਰਦੋਛੰਨੀ ਰੋਡ ਦੇ ਬਾਈਪਾਸ ਚੌਕ ਤੋਂ ਮੋੜ ਕੱਟਦੇ ਸਮੇਂ ਆਪਸ ’ਚ ਜਾ ਟਕਰਾਈਆਂ । ਹਾਦਸਾ ਇੰਨ੍ਹਾ ਜ਼ਬਰਦਸਤ ਸੀ ਕਿ ਸਕੋਰਪੀਓ ਗੱਡੀ ਚਾਲਕ ਨੇ ਸੰਤੁਲਨ ਗੁਆ ਦਿੱਤਾ ਤੇ ਉਹ ਸਿੱਧੀ ਸੜਕ ਕਿਨਾਰੇ ਦਰੱਖਤ ’ਚ ਜਾ ਟਕਰਾਈ । ਜਿਸ ਕਾਰਨ ਸਕੋਰਪੀਓ ਗੱਡੀ ਚਲਾ ਰਹੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਸਤਵੰਤ ਸਿੰਘ ਉਰਫ ਬਾਊ ਵਾਸੀ ਨਵੀਂ ਕਠਿਆਲੀ ਵਜੋਂ ਹੋਈ ਹੈ, ਜੋ 35 ਸਾਲਾਂ ਦਾ ਸੀ ਤੇ ਦੋ ਛੋਟੇ-ਛੋਟੇ ਬੱਚਿਆਂ ਦਾ ਬਾਪ ਹੈ । ਉੱਥੇ ਹੀ ਹਾਦਸੇ ’ਚ ਦੂਸਰੀ ਕਾਰ ਵਿਚ ਸਵਾਰ ਦੋ ਹੋਰ ਨੌਜਵਾਨ ਵੀ ਜ਼ਖਮੀ ਹੋਏ ਹਨ, ਜਿਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇਹ ਜਾਂਚ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਐਸ.ਐਸ.ਐਮ. ਕਾਲਜ ਵਿਖੇ ਸਾਹਿਤ ਸੰਗਮ ਦੀਨਾਨਗਰ ਵਲੋਂ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਨੇ ਅੰਮ੍ਰਿਤਪਾਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।