28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੀਵਰੇਜ ਦਾ ਪਾਣੀ ਲੀਕ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨੀ ਦੇ ਆਲਮ ’ਚ

ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੀ ਜੇਲ੍ਹ ਰੋਡ ’ਤੇ ਸੀਵਰੇਜ ਦਾ ਪਾਣੀ ਲੀਕ ਹੋਣ ਨਾਲ ਦੁਕਾਨਦਾਰ ਤੇ ਮੁਹੱਲਾ ਨਿਵਾਸੀ ਕਾਫੀ ਪ੍ਰੇਸ਼ਾਨ ਹਨ । ਇਸ ਸਬੰਧੀ ਸੇਵਾ ਮੁਕਤ ਈ.

ਅਜੀਤ ਡੈਸਕ 28-09-2026
ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੀ ਜੇਲ੍ਹ ਰੋਡ ’ਤੇ ਸੀਵਰੇਜ ਦਾ ਪਾਣੀ ਲੀਕ ਹੋਣ ਨਾਲ ਦੁਕਾਨਦਾਰ ਤੇ ਮੁਹੱਲਾ ਨਿਵਾਸੀ ਕਾਫੀ ਪ੍ਰੇਸ਼ਾਨ ਹਨ । ਇਸ ਸਬੰਧੀ ਸੇਵਾ ਮੁਕਤ ਈ.ਟੀ.ਓ. ਗਰਦਾਰੀ ਲਾਲ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਮਹਿਕਮੇ ਵਲੋਂ ਜਦੋਂ ਗਟਰਾਂ ਦੀ ਸਫਾਈ ਕੀਤਾ ਜਾਂਦੀ ਹੈ, ਤਾਂ ਹੋਲ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ, ਜੋ ਗੰਦੇ ਪਾਣੀ ਨਾਲ ਭਰ ਜਾਣ ਤੋਂ ਬਾਅਦ ਪਾਣੀ ਲੀਕ ਹੁੰਦਾ ਹੈ । ਇਸ ਨਾਲ ਸੜਕ ’ਤੇ ਭੈੜੀ ਬਦਬੂ ਫੈਲ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਲੋਕਾਂ ਦੀ ਆਵਾਜਾਈ ਕਾਫੀ ਬਣੀ ਰਹਿੰਦੀ ਹੈ ਤੇ ਇਹ ਹੋਲ ਨਜ਼ਦੀਕ ਮੁਲਖ ਰਾਜ ਕਰਿਆਨਾ ਸਟੋਰ ਦੇ ਬਿਲਕੁਲ ਸਾਹਮਣੇ ਸੜਕ ’ਤੇ ਹੈ । ਉਨ੍ਹਾਂ ਦੱਸਿਆ ਕਿ ਪਾਣੀ ਗੰਦਾ ਲੀਕ ਹੋਣਾ ਮਹਿਕਮੇ ਦੀ ਵੱਡੀ ਲਾਪ੍ਰਵਾਹੀ ਦੱਸਿਆ ਹੈ ਤੇ ਕਿਹਾ ਕਿ ਉਹ ਹਮੇਸ਼ਾ ਕੋਈ ਵੀ ਗਟਰ ਸਾਫ ਕਰਦੇ ਹਨ ਤਾਂ ਉਸ ਦੇ ਢੱਕਣ ਸਹੀ ਤਰੀਕੇ ਨਾਲ ਬੰਦ ਨਹੀਂ ਕਰਦੇ । ਉਨ੍ਹਾਂ ਦੱਸਿਆ ਕਿ ਸੀਵਰੇਜ ਤੇ ਸੈਨੀਟੇਸ਼ਨ ਵਿਭਾਗ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ, ਫਿਰ ਵੀ ਇਸ ਦਾ ਹੱਲ ਨਹੀਂ ਹੋਇਆ । ਉਨ੍ਹਾਂ ਸਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਸੜਕ ਕੰਢੇ ਪਏ ਖੁੱਲ੍ਹੇ ਹੋਲ ਨੂੰ ਫੌਰੀ ਤੌਰ ’ਤੇ ਬੰਦ ਕਰਵਾਇਆ ਜਾਵੇ । ਜਿਸ ਨਾਲ ਲੋਕ ਭੈੜੀ ਬਦਬੂ ਤੋਂ ਬਚ ਸਕਣ।
ਪਿਛਲੀ ਖ਼ਬਰ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਨੇ ਅੰਮ੍ਰਿਤਪਾਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ ਅਗਲੀ ਖ਼ਬਰ ਸਵਾਮੀ ਸਰਵਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਕੁਇਜ਼ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।