ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਕੂਲ ’ਚ ਲਗਾਇਆ ਅੱਖਾਂ ਤੇ ਮੈਡੀਕਲ ਚੈਕਅੱਪ ਕੈਂਪ
ਦੀਨਾਨਗਰ, 27 ਸਤੰਬਰ (ਸੋਢੀ/ਸ਼ਰਮਾ/ਘੁੰਮਣ)-ਭਾਰਤ ਵਿਕਾਸ ਪ੍ਰੀਸ਼ਦ ਦੀਨਾਨਗਰ ਵਲੋਂ ਵਿਕਾਸ ਪ੍ਰਧਾਨ ਸੰਜੀਵ ਮਹਾਜਨ ਦੀ ਪ੍ਰਧਾਨਗੀ ਤੇ ਸੰਸਕਾਰ ਗਤੀਵਿਧੀ ਦੇ ਕੋਆਰਡੀਨੇਟਰ ਵਿਜੇ ਕਾਂਸਰਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਸਮੂਚੱਕ ਵਿਖੇ ਅੱਖਾਂ ਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਜੋਤੀ ਜਗਾਉਣ ਉਪਰੰਤ ਵੰਦੇ ਮਾਤਰਮ ਗਾਇਨ ਨਾਲ ਹੋਈ ।
ਦੀਨਾਨਗਰ, 27 ਸਤੰਬਰ (ਸੋਢੀ/ਸ਼ਰਮਾ/ਘੁੰਮਣ)-ਭਾਰਤ ਵਿਕਾਸ ਪ੍ਰੀਸ਼ਦ ਦੀਨਾਨਗਰ ਵਲੋਂ ਵਿਕਾਸ ਪ੍ਰਧਾਨ ਸੰਜੀਵ ਮਹਾਜਨ ਦੀ ਪ੍ਰਧਾਨਗੀ ਤੇ ਸੰਸਕਾਰ ਗਤੀਵਿਧੀ ਦੇ ਕੋਆਰਡੀਨੇਟਰ ਵਿਜੇ ਕਾਂਸਰਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਸਮੂਚੱਕ ਵਿਖੇ ਅੱਖਾਂ ਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਜੋਤੀ ਜਗਾਉਣ ਉਪਰੰਤ ਵੰਦੇ ਮਾਤਰਮ ਗਾਇਨ ਨਾਲ ਹੋਈ । ਰਾਧੇ ਸ਼ਿਆਮ ਮਹਾਜਨ ਤੇ ਵਿਨੋਦ ਸ਼ਰਮਾ ਨੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਕੈਂਪ ਦੌਰਾਨ ਡਾ: ਹਰੀਦੇਵ ਅਗਨੀਹੋਤਰੀ, ਡਾ: ਰਮੇਸ਼ ਅੱਤਰੀ ਤੇ ਡਾ: ਸਤਨਾਮ ਸਿੰਘ ਨੇ ਰੋਗੀਆਂ ਦਾ ਚੈੱਕਅਪ ਕੀਤਾ ਤੇ ਇਸ ਮੌਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਭੇਟ ਕੀਤੀਆਂ ਗਈਆਂ । ਡਾ: ਹਰੀਦੇਵ ਅਗਨੀਹੋਤਰੀ ਤੇ ਡਾ: ਰਮੇਸ਼ ਅੱਤਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪਿੰਡ ਵਾਸੀਆਂ ਨੂੰ ਆਪਣੀ ਸਿਹਤ ਤੇ ਸਰੀਰਕ ਤੰਦਰੁਸਤੀ ਕਿਵੇਂ ਬਣਾਈ ਰੱਖਣੀ ਹੈ ? ਉਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਡਾ : ਸਤਨਾਮ ਸਿੰਘ ਨੇ ਅੱਖਾਂ ਦੀ ਦੇਖਭਾਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵਲੋਂ ਲਗਭਗ 148 ਰੋਗੀਆਂ ਦੀ ਜਾਂਚ ਕੀਤੀ ਗਈ । ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਡਾਕਟਰਾਂ ਦੀ ਟੀਮ, ਸਕੂਲ ਇੰਚਾਰਜ ਰਾਜੇਸ਼ ਮਹਾਜਨ, ਸਕੂਲ ਸਟਾਫ਼, ਸੂਬੇਦਾਰ ਦੇਸ਼ਰਾਜ ਤੇ ਪਿੰਡ ਦੇ ਸਰਪੰਚ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰਤ ਵਿਕਾਸ ਪ੍ਰੀਸ਼ਦ ਦੇ ਸਕੱਤਰ ਅਸ਼ਵਨੀ ਕੁਮਾਰ ਮਹਾਜਨ, ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ, ਅਨਿਲ ਅੱਤਰੀ, ਮਾਸਟਰ ਕੇਵਲ ਕ੍ਰਿਸ਼ਨ ਮਹਾਜਨ, ਜਤਿੰਦਰ ਮਹਾਜਨ, ਭਾਰਤ ਭੂਸ਼ਣ ਜੁਗਿਆਲੀਆ, ਆਰੀਆ ਸਮਾਜ ਦੇ ਮੰਤਰੀ ਅਰੁਣ ਵਿਜ ਆਦਿ ਹਾਜ਼ਰ ਸਨ ।