24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਠਾਨਕੋਟ ’ਚ ਰਾਮ ਲੀਲ੍ਹਾ ਮੰਚਨ ਦੀਆਂ ਤਿਆਰੀਆਂ ਸ਼ੁਰੂ 11 ਅਕਤੂਬਰ ਤੋਂ ਹੋਵੇਗਾ ਮੰਚਨ

ਪਠਾਨਕੋਟ, 23 ਸਤੰਬਰ (ਸੁਮਿਤ)-ਰਾਮਾ ਡਰਾਮੈਟਿਕ ਕਲੱਬ ਪਠਾਨਕੋਟ ਵਲੋਂ ਇਤਿਹਾਸਕ ਰਾਮ ਲੀਲ੍ਹਾ ਮੰਚਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਕਲੱਬ ਦੇ ਪ੍ਰਧਾਨ ਸ਼ੰਮੀ ਚੌਧਰੀ ਤੇ ਨਿਰਦੇਸ਼ਕ ਪ੍ਰਦੀਪ ਮਹਿੰਦਰੂ ਦੀ ਅਗਵਾਈ ਹੇਠ ਰਾਮ ਭਵਨ ਵਿਚ ਰਾਮ ਲੀਲ੍ਹਾ ਦੀ ਰਿਹਰਸਲ ਸ਼ੁਰੂ ਕੀਤੀ ਗਈ ।

ਅਜੀਤ ਡੈਸਕ 24-09-2026
ਪਠਾਨਕੋਟ, 23 ਸਤੰਬਰ (ਸੁਮਿਤ)-ਰਾਮਾ ਡਰਾਮੈਟਿਕ ਕਲੱਬ ਪਠਾਨਕੋਟ ਵਲੋਂ ਇਤਿਹਾਸਕ ਰਾਮ ਲੀਲ੍ਹਾ ਮੰਚਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਕਲੱਬ ਦੇ ਪ੍ਰਧਾਨ ਸ਼ੰਮੀ ਚੌਧਰੀ ਤੇ ਨਿਰਦੇਸ਼ਕ ਪ੍ਰਦੀਪ ਮਹਿੰਦਰੂ ਦੀ ਅਗਵਾਈ ਹੇਠ ਰਾਮ ਭਵਨ ਵਿਚ ਰਾਮ ਲੀਲ੍ਹਾ ਦੀ ਰਿਹਰਸਲ ਸ਼ੁਰੂ ਕੀਤੀ ਗਈ । ਕਲਾਕਾਰਾਂ ਵਲੋਂ ਵੱਖ-ਵੱਖ ਪਾਤਰਾਂ ਦੇ ਸੰਵਾਦ ਤੇ ਮੰਚਨ ਦੀਆਂ ਬਾਰੀਕੀਆਂ ਦਾ ਅਭਿਆਸ ਕੀਤਾ ਜਾ ਰਿਹਾ ਹੈ । ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਸਾਲ ਰਾਮ ਲੀਲ੍ਹਾ ਦਾ ਮੰਚਨ 11 ਅਕਤੂਬਰ ਤੋਂ ਤਲਾਬ ਕਾਲੀ ਮਾਤਾ ਮੰਦਿਰ ਕੰਪਲੈਕਸ ਵਿਚ ਸ਼ੁਰੂ ਹੋਵੇਗਾ । ਇਸ ਦੌਰਾਨ 20 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ । ਇਸ ਤੋਂ ਇਲਾਵਾ 14 ਅਕਤੂਬਰ ਨੂੰ ਰਾਮ ਬਾਰਾਤ ਦਾ ਭਵਿਆ ਆਯੋਜਨ ਕੀਤਾ ਜਾਵੇਗਾ, ਜਿਸ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਰਾਮਾ ਡਰਾਮੈਟਿਕ ਕਲੱਬ ਦੀ ਰਾਮ ਲੀਲ੍ਹਾ ਨੂੰ ਪਠਾਨਕੋਟ ਦੀਆਂ ਪੁਰਾਣੀਆਂ ਤੇ ਇਤਿਹਾਸਕ ਰਾਮ ਲੀਲ੍ਹਾ ਪਰੰਪਰਾਵਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਕਲੱਬ ਅਨੁਸਾਰ ਇੱਥੇ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਾਮ ਲੀਲ੍ਹਾ ਦਾ ਮੰਚਨ ਹੁੰਦਾ ਆ ਰਿਹਾ ਹੈ ਤੇ ਇਸ ਨੂੰ ਦੇਸ਼ ਦੀਆਂ ਪ੍ਰਾਚੀਨ ਰਾਮ ਲੀਲ੍ਹਾ ਮੰਚਨ ਪਰੰਪਰਾਵਾਂ ’ਚ ਗਿਣਿਆ ਜਾਂਦਾ ਹੈ । ਰਾਮ ਲੀਲ੍ਹਾ ਦਾ ਮੰਚਨ ਦੇਖਣ ਲਈ ਹਰ ਸਾਲ ਪਠਾਨਕੋਟ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਤੇ ਦੂਰ-ਦਰਾਜ਼ ਦੇ ਸੂਬਿਆਂ ਤੋਂ ਵੀ ਲੋਕ ਪਹੁੰਚਦੇ ਹਨ । ਪ੍ਰਬੰਧਕਾਂ ਮੁਤਾਬਿਕ ਇਸ ਵਾਰ ਵੀ ਰਾਮ ਲੀਲ੍ਹਾ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਿਹਰਸਲ ਸ਼ੁਰੂ ਹੋਣ ਨਾਲ ਹੀ ਕਲਾਕਾਰਾਂ ਅਤੇ ਪ੍ਰਬੰਧਕਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਹਿਲ ਵਰਮਾ ਨੂੰ ਪਠਾਨਕੋਟ ਤੋਂ ਸ਼ਿਵ ਸੈਨਾ ਦੀ ਟਿਕਟ ਦੇਣ ਦਾ ਐਲਾਨ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਨਤੀਜਾ ਰਿਹਾ ਸ਼ਾਨਦਾਰ * ਤਨੂ ਨੇ ਬੀ.ਐਸ.ਸੀ. ਕੰਪਿਊਟਰ ਸਾਇੰਸ ਸਮੈਸਟਰ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।