ਨਵ ਨਿਯੁਕਤ ਚੇਅਰਮੈਨ ਗਗਨਦੀਪ ਸਿੰਘ ਭੋਲਾ ਦਾ ਆਲੋਵਾਲ ਤੇ ਖਾਲਸਾ ਵਲੋਂ ਸਨਮਾਨ
ਧਾਰੀਵਾਲ, 22 ਸਤੰਬਰ (ਸਵਰਨ ਸਿੰਘ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਗਗਨਦੀਪ ਸਿੰਘ ਭੋਲਾ ਨੂੰ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਬਣਨ ’ਤੇ ਚੇਅਰਮੈਨ ਮੁੱਖਦੇਵ ਸਿੰਘ ਆਲੋਵਾਲ ਜ਼ਿਲ੍ਹਾ ਮੀਡੀਆ ਇੰਚਾਰਜ ‘ਆਪ’ ਅਤੇ ਬਲਜੀਤ ਸਿੰਘ ਖਾਲਸਾ ਸੰਗਠਨ ਇੰਚਾਰਜ ਦੀਨਾਨਗਰ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੱਤੀ ਗਈ। ਇਸ ਮੌਕੇ ’ਤੇ ਮੁੱਖਦੇਵ ਸਿੰਘ ਆਲੋਵਾਲ ਨੇ ਕਿਹਾ ਕਿ ਅਜਿਹੇ ਨੌਜਵਾਨ ਦੀ ਪਾਰਟੀ ਦੀ ਮਜਬੂਤੀ ਹੁੰਦੇ ਹਨ ਤੇ ਪਾਰਟੀ ਵਲੋਂ ਗਗਨਦੀਪ ਸਿੰਘ ਭੋਲਾ ਨੂੰ ਚੇਅਰਮੈਨ ਲਗਾਉਣ ਦਾ ਲਿਆ ਫੈਸਲਾ ਸ਼ਲਾਘਾਯੋਗ ਹੈ।
ਚੇਅਰਮੈਨ ਗਗਨਦੀਪ ਸਿੰਘ ਭੋਲਾ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਚੇਅਰਮੈਨ ਮੁੱਖਦੇਵ ਸਿੰਘ ਆਲੋੋਵਾਲ ਅਤੇ ਬਲਜੀਤ ਸਿੰਘ ਖਾਲਸਾ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ
23-09-2026