17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਫਾਸਟਵੇਅ ਕੇਬਲ ਦਾ ਪ੍ਰਤੀ ਮਹੀਨਾ ਕਿਰਾਇਆ ਜ਼ਿਆਦਾ ਤੇ ਚੈਨਲ ਘੱਟ ਹੋਣ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ, 16 ਸਤੰਬਰ (ਅਸ਼ੋਕ ਸ਼ਰਮਾ)- ਪੰਜਾਬ ਵਿਚ 90 ਫ਼ੀਸਦੀ ਘਰਾਂ ਵਿਚ ਫਾਸਟਵੇਅ ਚੈਨਲ ਚੱਲ ਰਹੇ ਹਨ ਤੇ ਇਸ ਦਾ ਕਿਰਾਇਆ ਵੀ ਲਗਪਗ 400 ਰੁਪਏ ਪ੍ਰਤੀ ਮਹੀਨਾ ਹੈ, ਜਦਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਰਾਏ ਦੇ ਰੇਟ ਘਟਾਏ ਜਾਣਗੇ, ਪਰ ਹੋਇਆ ਕੁਝ ਵੀ ਨਹੀਂ, ਬਲਕਿ ਦੂਸਰੀਆਂ ਕੰਪਨੀਆਂ ਨਾਲੋਂ ਵੀ ਘੱਟ ਸਹੂਲਤਾਂ ਮਿਲ ਰਹੀਆਂ ਹਨ। ਗੱਲ ਕਰੀਏ ਇਸ ਫਸਟਵੇਅ ਚੈਨਲ ’ਤੇ ਖਬਰਾਂ ਬਾਰੇ ਤਾਂ ਪੰਜਾਬੀ ਖਬਰਾਂ ਨੂੰ ਲੈ ਕੇ ਪੰਜਾਬ ਦੇ ਕੁਝ ਹੀ ਜਿਲ੍ਹਿਆ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਚੰਡੀਗੜ੍ਹ ਆਦਿ ਸ਼ਹਿਰਾਂ ਦੀਆਂ ਖਬਰਾਂ ਨਸ਼ਰ ਕਰਦੇ ਹਨ।

ਅਜੀਤ ਡੈਸਕ 17-09-2026
ਗੁਰਦਾਸਪੁਰ, 16 ਸਤੰਬਰ (ਅਸ਼ੋਕ ਸ਼ਰਮਾ)- ਪੰਜਾਬ ਵਿਚ 90 ਫ਼ੀਸਦੀ ਘਰਾਂ ਵਿਚ ਫਾਸਟਵੇਅ ਚੈਨਲ ਚੱਲ ਰਹੇ ਹਨ ਤੇ ਇਸ ਦਾ ਕਿਰਾਇਆ ਵੀ ਲਗਪਗ 400 ਰੁਪਏ ਪ੍ਰਤੀ ਮਹੀਨਾ ਹੈ, ਜਦਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਰਾਏ ਦੇ ਰੇਟ ਘਟਾਏ ਜਾਣਗੇ, ਪਰ ਹੋਇਆ ਕੁਝ ਵੀ ਨਹੀਂ, ਬਲਕਿ ਦੂਸਰੀਆਂ ਕੰਪਨੀਆਂ ਨਾਲੋਂ ਵੀ ਘੱਟ ਸਹੂਲਤਾਂ ਮਿਲ ਰਹੀਆਂ ਹਨ। ਗੱਲ ਕਰੀਏ ਇਸ ਫਸਟਵੇਅ ਚੈਨਲ ’ਤੇ ਖਬਰਾਂ ਬਾਰੇ ਤਾਂ ਪੰਜਾਬੀ ਖਬਰਾਂ ਨੂੰ ਲੈ ਕੇ ਪੰਜਾਬ ਦੇ ਕੁਝ ਹੀ ਜਿਲ੍ਹਿਆ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਚੰਡੀਗੜ੍ਹ ਆਦਿ ਸ਼ਹਿਰਾਂ ਦੀਆਂ ਖਬਰਾਂ ਨਸ਼ਰ ਕਰਦੇ ਹਨ। ਜਦਕਿ ਗੁਰਦਾਸਪੁਰ ਵਰਗੇ ਸ਼ਹਿਰ ਦੇ ਜ਼ਿਲ੍ਹਾ ਹੈਡ ਕੁਆਰਟਰ ਹੋਣ ਦੇ ਬਾਵਜੂਦ ਇਸ ਜ਼ਿਲ੍ਹੇ ਦੀ ਕੋਈ ਪੁੱਛਗਿੱਛ ਨਹੀਂ ਹੈ ਅਤੇ ਇਸ ਜਿਲ੍ਹੇ ਵਿਚ ਆਏ ਦਿਨ ਨਸ਼ਿਆਂ ਦੀ ਬਰਾਮਦਗੀ ਅਤੇ ਗੈਂਗਸਟਰਾਂ ਦੀਆਂ ਗ੍ਰਿਫਤਾਰੀਆਂ ਆ ਰਹੀਆਂ ਹੁੰਦੀਆਂ ਰਹਿੰਦੀਆਂ ਹਨ, ਪਰ ਫਾਸਟਵੇਅ ਵਲੋਂ ਇਸ ਜ਼ਿਲ੍ਹੇ ਦੀਆਂ ਖ਼ਬਰਾਂ ਨਹੀਂ ਦਿਖਾਈਆਂ ਜਾਂਦੀਆਂ। ਵਰਨਣਯੋਗ ਹੈ ਕਿ ਮਾਰਕੀਟ ਵਿਚ ਫਾਸਟਵੇਅ ਤੋਂ ਇਲਾਵਾ ਹੋਰ ਕਈ ਕੰਪਨੀਆਂ ਦੀਆਂ ਡਿੱਸ਼ਾਂ ਲੋਕਾਂ ਨੇ ਘਰਾਂ ਵਿਚ ਲਗਾਈਆਂ ਹਨ। ਖਾਸ ਕਰਕੇ ਦਿਹਾਤੀ ਖੇਤਰ ਵਿਚ ਪ੍ਰਾਈਵੇਟ ਕੰਪਨੀਆਂ ਦੀਆਂ ਜ਼ਿਆਦਾਤਰ ਡਿਸ਼ਾਂ ਲੋਕਾਂ ਨੇ ਲਗਵਾਈਆਂ ਹਨ, ਪਰ ਸ਼ਹਿਰੀ ਖੇਤਰ ਵਿਚ 90 ਫ਼ੀਸਦੀ ਲੋਕਾਂ ਦੇ ਘਰਾਂ ਵਿਚ ਫਾਸਟਵੇਅ ਦੀਆਂ ਕੇਬਲਾਂ ਲੱਗੀਆਂ ਹਨ। ਜਿਸ ਕਾਰਨ ਇਹ ਆਪਣੀ ਮਨਮਰਜ਼ੀ ਕਰਦੀ ਹੈ। ਇਸ ’ਤੇ ਖਬਰਾਂ ਵਾਲੇ ਚੈਨਲ ਵੀ ਬਾਕੀ ਡਿਸ਼ ਕੰਪਨੀਆਂ ਨਾਲੋਂ ਘੱਟ ਹਨ ਅਤੇ ਕਿਰਾਇਆ ਵੀ ਮਨਮਾਨੀ ਨਾਲ ਵਸੂਲ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਫਾਸਟਵੇਅ ’ਤੇ ਖਬਰਾਂ ਕੁਝ ਸ਼ਹਿਰਾਂ ਤੋਂ ਇਲਾਵਾ ਬਾਕੀ ਵੱਡੇ-ਵੱਡੇ ਸ਼ਹਿਰਾਂ ਦੀਆਂ ਖਬਰਾਂ ਜਿਵੇਂ ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਆਦਿ ਜਿਲ੍ਹੇ ਦੀਆਂ ਖਬਰਾਂ ਵੀ ਸਪੈਸ਼ਲ ਚੈਨਲਾਂ ਰਾਹੀਂ ਨਸ਼ਰ ਕਰਵਾਈਆਂ ਜਾਣ, ਜਿਸ ਨਾਲ ਲੋਕਾਂ ਨੂੰ ਆਪਣੇ ਸ਼ਹਿਰ ਦੀ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਲੋਕਾਂ ਦੀ ਇਹ ਵੀ ਮੰਗ ਹੈ ਕਿ ਫਾਸਟਵੇਅ ਕੇਬਲ ਦੇ ਕਿਰਾਏ ਵੀ ਘਟਾਏ ਜਾਣ, ਜਿਸ ਨਾਲ ਗ਼ਰੀਬ ਅਤੇ ਮਿਡਲ ਪੱਧਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਲਾਇਨਜ਼ ਕਲੱਬ ਨੇ ਭੇਟ ਕੀਤੀਆਂ ਕਾਪੀਆਂ ਅਗਲੀ ਖ਼ਬਰ ਤੇਜ਼ ਹਨੇਰੀ ਨਾਲ ਖੇਤਾਂ ’ਚ ਵਿਛੀ ਝੋਨੇ ਤੇ ਕਮਾਦ ਦੀ ਫ਼ਸਲ, ਝਾੜ ’ਤੇ ਪਵੇਗਾ ਮਾੜਾ ਅਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।