13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵਿਕਟਰ ਮਸੀਹ ਵਲੋਂ ਫਾਦਰ ਵਿਲੀਅਮ ਸਹੋਤਾ ਦਾ ਸਨਮਾਨ

ਗੁਰਦਾਸਪੁਰ, 12 ਸਤੰਬਰ (ਚੱਕਰਾਜਾ)-ਪੰਜਾਬ ਕ੍ਰਿਸਚਨ ਫਰੰਟ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਮੈਂਬਰ ਵਿਕਟਰ ਮਸੀਹ ਵਲੋਂ ਕਾਹਨੂੰਵਾਨ ਦੇ ਪੈਰਿਸ ਪ੍ਰੀਸਟ ਤੇ ਡੀਨ ਫਾਦਰ ਵਿਲੀਅਮ ਸਹੋਤਾ ਨੂੰ ਉਨ੍ਹਾਂ ਦੀ ਫੀਸਟ ਦੀ ਖੁਸ਼ੀ ਮੌਕੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਕਟਰ ਮਸੀਹ ਨੇ ਕਿਹਾ ਕਿ ਫਾਦਰ ਵਿਲੀਅਮ ਸਹੋਤਾ ਪਿਛਲੇ ਲੰਮੇ ਸਮੇਂ ਤੋਂ ਹਲਕਾ ਕਾਹਨੂੰਵਾਨ ਵਿਖੇ ਚਰਚ ਪ੍ਰਤੀ ਸੇਵਾਵਾਂ ਨਿਭਾਅ ਰਹੇ ਹਨ ਅਤੇ ਲੋਕਾਂ ਨੂੰ ਪ੍ਰਭੂ ਨਾਲ ਜੋੜਨ ਤੇ ਉਨ੍ਹਾਂ ਦੀਆਂ ਸਿਖਿਆਵਾਂ ’ਤੇ ਚੱਲਣ ਲਈ ਲੋਕਾਂ ਨੂੰ ਪਵਿੱਤਰ ਵਚਨ ਦੱਸ ਰਹੇ ਹਨ।

ਅਜੀਤ ਡੈਸਕ 13-09-2026
ਗੁਰਦਾਸਪੁਰ, 12 ਸਤੰਬਰ (ਚੱਕਰਾਜਾ)-ਪੰਜਾਬ ਕ੍ਰਿਸਚਨ ਫਰੰਟ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਮੈਂਬਰ ਵਿਕਟਰ ਮਸੀਹ ਵਲੋਂ ਕਾਹਨੂੰਵਾਨ ਦੇ ਪੈਰਿਸ ਪ੍ਰੀਸਟ ਤੇ ਡੀਨ ਫਾਦਰ ਵਿਲੀਅਮ ਸਹੋਤਾ ਨੂੰ ਉਨ੍ਹਾਂ ਦੀ ਫੀਸਟ ਦੀ ਖੁਸ਼ੀ ਮੌਕੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਕਟਰ ਮਸੀਹ ਨੇ ਕਿਹਾ ਕਿ ਫਾਦਰ ਵਿਲੀਅਮ ਸਹੋਤਾ ਪਿਛਲੇ ਲੰਮੇ ਸਮੇਂ ਤੋਂ ਹਲਕਾ ਕਾਹਨੂੰਵਾਨ ਵਿਖੇ ਚਰਚ ਪ੍ਰਤੀ ਸੇਵਾਵਾਂ ਨਿਭਾਅ ਰਹੇ ਹਨ ਅਤੇ ਲੋਕਾਂ ਨੂੰ ਪ੍ਰਭੂ ਨਾਲ ਜੋੜਨ ਤੇ ਉਨ੍ਹਾਂ ਦੀਆਂ ਸਿਖਿਆਵਾਂ ’ਤੇ ਚੱਲਣ ਲਈ ਲੋਕਾਂ ਨੂੰ ਪਵਿੱਤਰ ਵਚਨ ਦੱਸ ਰਹੇ ਹਨ। ਜਿਸ ਸਦਕਾ ਅਨੇਕਾਂ ਲੋਕ ਬੁਰੀਆਂ ਆਦਤਾਂ ਵਿਚੋਂ ਨਿਕਲ ਕੇ ਪ੍ਰਭੂ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਫਾਦਰ ਸਹੋਤਾ ਐਸ.ਸੀ/ਐਸ.ਟੀ ਅਤੇ ਓ.ਬੀ.ਸੀ ਕਮਿਸ਼ਨ ਦੇ ਡਾਇਰੈਕਟਰ ਵੀ ਹਨ ਅਤੇ ਡਾਇਓਸਿਸ ਆਫ ਜਲੰਧਰ ਦੇ ਬਿਸ਼ਪ ਦੇ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਤੌਰ ’ਤੇ ਉਪਰ ਚੁੱਕਣ ਦਾ ਵਿਸ਼ੇਸ਼ ਉਪਰਾਲਾ ਕਰ ਰਹੇ ਹਨ। ਇਸ ਮੌਕੇ ਫਾਦਰ ਵਿਲੀਅਮ ਨੇ ਇਸ ਸਨਮਾਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਫਾਦਰ ਮਤਿਆਸ ਸਰਾਵਾਂ ਪੈਰਿਸ, ਪੰਜਾਬ ਕ੍ਰਿਸਚਨ ਫਰੰਟ ਦੇ ਜਨਰਲ ਸਕੱਤਰ ਫਰਾਂਸਿਸ ਤਾਲਿਬ, ਰੌਸ਼ਨ ਜੋਸਫ ਫਤਿਹਗੜ੍ਹ ਚੂੜੀਆਂ, ਥੋਮਸ ਮਸੀਹ, ਠੇਕੇਦਾਰ ਬਬੂ ਮਸੀਹ, ਧਰਮਪਾਲ ਪਾਲੀ, ਦੀਪਸ ਮਸੀਹ ਸੋਨੂ, ਬਲਕਾਰ ਮਸੀਹ, ਕਾਲਾ ਮਸੀਹ ਨਵਾਂ ਪਿੰਡ ਬਹਾਦਰ, ਅਣਥੋਨਾ ਮਸੀਹ ਆਦਿ ਹਾਜਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਪ੍ਰਬੰਧਕੀ ਕੰਪਲੈਕਸ ਬਣਨ ਤੋਂ ਬਾਅਦ ਸਰਕਾਰੀ ਤੇ ਅੰਗਰੇਜ਼ਾਂ ਵੇਲੇ ਦੀਆਂ ਇਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।