13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹਲਕਾ ਇੰਚਾਰਜ ਮਾਹਲ ਦੀ ਮਿਹਨਤ ਸਦਕਾ ਵਿਧਾਨ ਸਭਾ ਚੋਣ ਜਿੱਤਾਂਗੇ-ਆਲੋਵਾਲ

ਧਾਰੀਵਾਲ, 12 ਸਤੰਬਰ (ਸਵਰਨ ਸਿੰਘ)-ਭਗਵੰਤ ਮਾਨ ਸਰਕਾਰ ਦੀਆਂ ਚੰਗੀਆਂ ਨੀਤੀਆਂ ਤੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਸਖਤ ਮਿਹਨਤ ਸਦਕਾ ਵਿਧਾਨ ਸਭਾ ਚੋਣਾਂ 2027 ਵਿਚ ਕਾਦੀਆਂ ਸੀਟ ਆਮ ਆਦਮੀ ਪਾਰਟੀ ਹੀ ਜਿੱਤੇਗੀ। ਇਹ ਪ੍ਰਗਟਾਵਾ ਚੇਅਰਮੈਨ ਮੁੱਖਦੇਵ ਸਿੰਘ ਆਲੋਵਾਲ ਜ਼ਿਲ੍ਹਾ ਮੀਡੀਆ ਇੰਚਾਰਜ ‘ਆਪ’ ਨੇ ਕੀਤਾ।

ਅਜੀਤ ਡੈਸਕ 13-09-2026
ਧਾਰੀਵਾਲ, 12 ਸਤੰਬਰ (ਸਵਰਨ ਸਿੰਘ)-ਭਗਵੰਤ ਮਾਨ ਸਰਕਾਰ ਦੀਆਂ ਚੰਗੀਆਂ ਨੀਤੀਆਂ ਤੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਸਖਤ ਮਿਹਨਤ ਸਦਕਾ ਵਿਧਾਨ ਸਭਾ ਚੋਣਾਂ 2027 ਵਿਚ ਕਾਦੀਆਂ ਸੀਟ ਆਮ ਆਦਮੀ ਪਾਰਟੀ ਹੀ ਜਿੱਤੇਗੀ। ਇਹ ਪ੍ਰਗਟਾਵਾ ਚੇਅਰਮੈਨ ਮੁੱਖਦੇਵ ਸਿੰਘ ਆਲੋਵਾਲ ਜ਼ਿਲ੍ਹਾ ਮੀਡੀਆ ਇੰਚਾਰਜ ‘ਆਪ’ ਨੇ ਕੀਤਾ। ਚੇਅਰਮੈਨ ਆਲੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਪਿੰਡਾਂ ਅੰਦਰ ਰੈਲੀਆਂ ਤੇ ਮੀਟਿੰਗਾਂ ਵਿਚ ਜਾਣ ਦਾ ਮੌਕਾ ਮਿਲਦਾ ਹੈ, ਜਿਸ ਵਿਚ ਲੋਕਾਂ ਅੰਦਰ ਕਾਫੀ ਉਤਸ਼ਾਹ ਦੇਖਣ ਨੂੂੰ ਮਿਲਦਾ ਹੈ। ਚੇਅਰਮੈਨ ਆਲੋਵਾਲ ਨੇ ਕਿਹਾ ਕਿ ਕੇਵਲ ਰੈਲੀਆਂ ਜਾਂ ਫਿਰ ਮੀਟਿੰਗਾਂ ਤੱਕ ਹੀ ਨਹੀਂ ਬਲਕਿ ਹਲਕਾ ਇੰਚਾਰਜ ਗੁਰਇਬਕਾਲ ਸਿੰਘ ਮਾਹਲ ਵਿਕਾਸ ਦੇ ਕੰਮਾਂ ਨੂੰ ਵੀ ਸਿਖਰਾਂ ਤੱਕ ਲਿਜਾ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਮੌਕੇ ’ਤੇ ਹੀ ਹੱਲ ਕਰਵਾਉਂਦੇ ਹਨ, ਜਿਸ ਨਾਲ ਲੋਕਾਂ ਅੰਦਰ ਮਾਹਲ ਨੂੰ ਜਿਤਾਉਣ ਦੀ ਇਕ ਲਹਿਰ ਚੱਲ ਰਹੀ ਹੈ। ਚੇਅਰਮੈਨ ਆਲੋਵਾਲ ਨੇ ਕਿਹਾ ਕਿ ਪਾਰਟੀ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਸਹੂਲਤਾਂ ਜੋ ਕਿ ਹਰੇਕ ਵਰਗ ਦੇ ਲੋਕਾਂ ਤੱਕ ਪਹੁੰਚ ਰਹੀਆਂ ਹਨ ਤੋਂ ਵੀ ਪੰਜਾਬ ਦੇ ਲੋਕ ਖੁਸ਼ ਹਨ।
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਪ੍ਰਬੰਧਕੀ ਕੰਪਲੈਕਸ ਬਣਨ ਤੋਂ ਬਾਅਦ ਸਰਕਾਰੀ ਤੇ ਅੰਗਰੇਜ਼ਾਂ ਵੇਲੇ ਦੀਆਂ ਇਮਾ... ਅਗਲੀ ਖ਼ਬਰ ਭੈਣੀ ਮੀਆਂ ਖਾਂ ਤੋਂ ਬੱਸੋਪੁਰ ਡੇਰਿਆਂ ਨੂੰ ਜਾਂਦੀ ਪੱਕੀ ਸੜਕ ਦਾ ਨਿਰਮਾਣ ਸ਼ੁਰੂ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।