ਬੱਚਿਆਂ ਦੇ ਰਹਿਣ ਵਾਲੇ ਪੀ.ਜੀ. ਦੀ ਸਮੇਂ-ਸਮੇਂ ’ਤੇ ਚੈਕਿੰਗ ਹੋਣੀ ਚਾਹੀਦੀ- ਸਮਾਜ ਸੇਵੀ
ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਬੀਤੇ ਦਿਨੀਂ ਦਿੱਲੀ ਸਥਿਤ ਮੋਤੀ ਬਾਗ ਇਲਾਕੇ ’ਚ ਇਕ ਪੀ. ਜੀ ’ਚ ਰਹਿੰਦੇ ਬੱਚੇ ਇਮਾਰਤ ਡਿੱਗਣ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਏ, ਉਥੇ ਹੋਸਟਲ ਢਹਿ-ਢੇਰੀ ਹੋਣ ਨਾਲ 6 ਦੇ ਕਰੀਬ ਵਿਦਿਆਰਥੀਆਂ ਦੀ ਮੌਤ ਹੋ ਗਈ।
ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਬੀਤੇ ਦਿਨੀਂ ਦਿੱਲੀ ਸਥਿਤ ਮੋਤੀ ਬਾਗ ਇਲਾਕੇ ’ਚ ਇਕ ਪੀ.ਜੀ ’ਚ ਰਹਿੰਦੇ ਬੱਚੇ ਇਮਾਰਤ ਡਿੱਗਣ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਏ, ਉਥੇ ਹੋਸਟਲ ਢਹਿ-ਢੇਰੀ ਹੋਣ ਨਾਲ 6 ਦੇ ਕਰੀਬ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪਹਿਲਾਂ ਵੀ ਅਜਿਹੀਆਂ ਮੰਦਭਾਗੀ ਖਬਰਾਂ ਸਾਹਮਣੇ ਆਈਆਂ ਹਨ। ਅਜਿਹੇ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਥੋੜੇ ਦਿਨ ਹਰਕਤ ’ਚ ਰਹਿੰਦਾ ਹੈ, ਉਸ ਤੋਂ ਬਾਅਦ ਕੁੰਭਕਰਨ ਨੀਂਦ ਸੁੱਤਾ ਰਹਿੰਦਾ ਹੈ। ਅਜਿਹੀ ਇਮਾਰਤ ਦੇ ਮਾਲਕ ਸ਼ਰਤਾਂ ਪੂਰੀਆਂ ਨਹੀਂ ਕਰਦੇ ਤੇ ਨਾ ਹੀ ਅਜਿਹੇ ਲੋਕਾਂ ਖਿਲਾਫ ਠੋਸ ਕਾਰਵਾਈ ਹੁੰਦੀ। ਇਹ ਪ੍ਰਗਟਾਵਾ ਸਮਾਜ ਸੇਵੀ ਆਗੂਆਂ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੀ.ਜੀ ਮਾਲਕ ਪੈਸੇ ਕਮਾਉਣ ਦੀ ਹੋੜ ’ਚ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਮਾਸੂਮ ਵਿਦਿਆਰਥੀਆਂ ਦੀ ਜਿੰਦਗੀ ਨਾਲ ਖਿਲਵਾੜ ਕਰਦੇ ਹਨ। ਦਿੱਲੀ ਵਰਗੇ ਵੱਡੇ ਸ਼ਹਿਰਾਂ ’ਚ ਜ਼ਿਆਦਾਤਰ ਬੱਚੇ ਯੂ.ਪੀ.ਐਸ.ਸੀ, ਨੀਟ ਪ੍ਰੀਖਿਆਵਾਂ ਲਈ ਕੋਚਿੰਗ ਸੈਂਟਰਾਂ ਵਿਚ ਪੜਨ ਲਈ ਆਉਂਦੇ । ਅਜਿਹੇ ਕੋਚਿੰਗ ਸੈਂਟਰ ਚੰਡੀਗੜ੍ਹ ਸ਼ਹਿਰਾਂ ’ਚ ਵੀ ਹਨ। ਅਜਿਹੇ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੂੰ ਵੀ ਆਪਣੇ ਇਲਾਕੇ ਅਧੀਨ ਚੱਲ ਰਹੇ ਪੀ.ਜੀ ਆਦਿ ਦੀਆਂ ਇਮਾਰਤਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦੇ ਰਹਿਣਾ ਚਾਹੀਦਾ ਹੈ। ਅਜਿਹੀਆਂ ਇਮਾਰਤਾਂ ਅੰਦਰ ਦਾਖ਼ਲ ਹੋਣ ਅਤੇ ਐਮਰਜੈਂਸੀ ਗੇਟ ਬਾਹਰ ਨਿਕਲਣ ਵਾਸਤੇ ਰਸਤੇ ਵੀ ਹੋਣੇ ਚਾਹੀਦੇ ਹਨ। ਇਮਾਰਤਾਂ ’ਚ ਬਿਜਲੀ, ਪਾਣੀ, ਹਵਾ, ਰੌਸ਼ਨੀ, ਅੱਗ ਬੁਝਾਊ ਯੰਤਰ ਆਦਿ ਵਸਤੂਆਂ ਦੀ ਚੈਕਿੰਗ ਕਰਨੀ ਚਾਹੀਦੀ ਹੈ। ਅਜਿਹੀਆਂ ਇਮਾਰਤਾਂ ਦੀ ਫਾਇਰ ਬ੍ਰਿਗੇਡ, ਪੁਲਿਸ, ਸਿਵਲ ਪ੍ਰਸ਼ਾਸਨ ਤੇ ਹੋਰ ਸਬੰਧਿਤ ਵਿਭਾਗਾਂ ਤੋਂ ਐਨ.ਓ.ਸੀ ਲੈ ਕੇ ਚੈਕਿੰਗ ਕਰਦੇ ਰਹਿਣਾ ਚਾਹੀਦਾ ਤੇ ਸ਼ਰਤਾਂ ਪੂਰੀ ਨਾ ਕਰਨ ਵਾਲੇ ਮਾਲਕ ਖ਼ਿਲਾਫ ਸਰਕਾਰ ਵਲੋਂ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਦੀ ਮੰਗ ਹੈ ਕਿ ਦਿੱਲੀ ਵਰਗੇ ਹਾਦਸੇ ਨੂੰ ਰੋਕਣ ਵਾਸਤੇ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ।