10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਵਾਦਿਸ਼ਟ ਖਾਣੇ ਦੇ ਨਾਂਅ ਨਾਲ ਮਸ਼ਹੂਰ ਹੈ ਕਲਾਨੌਰ ਦਾ ਬਲਹੋਤਰਾ ਫੈਮਿਲੀ ਰੈਸਟੋਰੈਂਟ ਭਿੱਲੇ ਦਾ ਢਾਬਾ

ਕਲਾਨੌਰ, 9 ਸਤੰਬਰ (ਪੁਰੇਵਾਲ)-ਸਥਾਨਕ ਕਸਬੇ ’ਚ ਬੱਸ ਅੱਡੇ ਦੇ ਨੇੜੇ ਸਭ ਤੋਂ ਪੁਰਾਣੇ ’ਤੇ ਮਸ਼ਹੂਰ ਭਿੱਲੇ ਦਾ ਢਾਬਾ ਬਲਹੋਤਰਾ ਫੈਮਿਲੀ ਰੈਸਟੋਰੈਂਟ ਵੱਖ-ਵੱਖ ਪ੍ਰੋਗਰਾਮ ਕਰਨ ਲਈ ਲੋਕਾਂ ਦੀ ਪਹਿਲੀ ਪਸੰਦ ਹੈ ਤੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਹੁਣ ਫੈਸਲਾ ਕਰਦਿਆਂ ਗ੍ਰਾਹਕਾਂ ਦੀ ਮੰਗ ’ਤੇ ਰੈਸਟੋਰੈਂਟ ਦੇ ਅੰਦਰ ਸ਼ਰਾਬ ਪੀਣ ’ਤੇ ਮਨਾਹੀ ਲਗਾ ਦਿੱਤੀ ਗਈ ਹੈ। ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਭਜਨ ਲਾਲ ਬਲਹੋਤਰਾ ਭਿੱਲਾ, ਸੰਨੀ ਬਲਹੋਤਰਾ ਨੇ ਦੱਸਿਆ ਕਿ ਉਹ ਕਲਾਨੌਰ ਵਿਖੇ ਪਿਛਲੇ 50 ਸਾਲਾਂ ਤੋਂ ਭਿੱਲੇ ਦਾ ਢਾਬਾ ਚਲਾ ਰਹੇ ਹਨ, ਜਦਕਿ ਹੁਣ ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਵਲੋਂ ਇਸ ਦੇ ਨਾਲ ਬਲਹੋਤਰਾ ਫੈਮਿਲੀ ਰੈਸਟੋਰੈਂਟ ਦੀ ਵੀ ਸ਼ੁਰੂਆਤ ਕਰਕੇ ਮੈਟਰੋਸਿਟੀ ’ਚ ਸਮਾਗਮ ਕਰਨ ਵਾਲੀ ਸਹੂਲਤ ਕਲਾਨੌਰ ’ਚ ਦਿੱਤੀ ਜਾ ਰਹੀ ਹੈ।

ਅਜੀਤ ਡੈਸਕ 10-09-2026
ਕਲਾਨੌਰ, 9 ਸਤੰਬਰ (ਪੁਰੇਵਾਲ)-ਸਥਾਨਕ ਕਸਬੇ ’ਚ ਬੱਸ ਅੱਡੇ ਦੇ ਨੇੜੇ ਸਭ ਤੋਂ ਪੁਰਾਣੇ ’ਤੇ ਮਸ਼ਹੂਰ ਭਿੱਲੇ ਦਾ ਢਾਬਾ ਬਲਹੋਤਰਾ ਫੈਮਿਲੀ ਰੈਸਟੋਰੈਂਟ ਵੱਖ-ਵੱਖ ਪ੍ਰੋਗਰਾਮ ਕਰਨ ਲਈ ਲੋਕਾਂ ਦੀ ਪਹਿਲੀ ਪਸੰਦ ਹੈ ਤੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਹੁਣ ਫੈਸਲਾ ਕਰਦਿਆਂ ਗ੍ਰਾਹਕਾਂ ਦੀ ਮੰਗ ’ਤੇ ਰੈਸਟੋਰੈਂਟ ਦੇ ਅੰਦਰ ਸ਼ਰਾਬ ਪੀਣ ’ਤੇ ਮਨਾਹੀ ਲਗਾ ਦਿੱਤੀ ਗਈ ਹੈ। ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਭਜਨ ਲਾਲ ਬਲਹੋਤਰਾ ਭਿੱਲਾ, ਸੰਨੀ ਬਲਹੋਤਰਾ ਨੇ ਦੱਸਿਆ ਕਿ ਉਹ ਕਲਾਨੌਰ ਵਿਖੇ ਪਿਛਲੇ 50 ਸਾਲਾਂ ਤੋਂ ਭਿੱਲੇ ਦਾ ਢਾਬਾ ਚਲਾ ਰਹੇ ਹਨ, ਜਦਕਿ ਹੁਣ ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਵਲੋਂ ਇਸ ਦੇ ਨਾਲ ਬਲਹੋਤਰਾ ਫੈਮਿਲੀ ਰੈਸਟੋਰੈਂਟ ਦੀ ਵੀ ਸ਼ੁਰੂਆਤ ਕਰਕੇ ਮੈਟਰੋਸਿਟੀ ’ਚ ਸਮਾਗਮ ਕਰਨ ਵਾਲੀ ਸਹੂਲਤ ਕਲਾਨੌਰ ’ਚ ਦਿੱਤੀ ਜਾ ਰਹੀ ਹੈ। ਭਜਨ ਲਾਲ ਭਿੱਲਾ ਤੇ ਸੰਨੀ ਬਲਹੋਤਰਾ ਨੇ ਦੱਸਿਆ ਕਿ ਰੈਸਟੋਰੈਂਟ ’ਚ ਉਨ੍ਹਾਂ ਵਲੋਂ ਘਰਾਂ ਵਰਗਾਂ ਮਹੌਲ ਤੇ ਖਾਣਾ ਪਰੋਸਿਆ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਕੌਫ਼ੀ, ਸ਼ੇਕ, ਬ੍ਰੇਕਫਾਸਟ, ਲੰਚ ਅਤੇ ਡਿਨਰ ’ਚ ਗ੍ਰਾਹਕਾਂ ਦੀ ਪਸੰਦੀਦਾ ਖਾਣੇ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਾਸਾਹਾਰੀ ਸਮੇਤ ਸ਼ਾਕਾਹਾਰੀ ਪ੍ਰੋਗਰਾਮ ਲਈ ਵੀ ਵੱਖਰਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਥੇ ਲੋਕਾਂ ਲਈ ਜਨਮ ਦਿਨ ਪਾਰਟੀ, ਕਿੱਟੀ ਪਾਰਟੀ, ਰਿੰਗ ਸੈਰੇਮਨੀ, ਵਿਆਹ ਪਾਰਟੀਆਂ ਸਮੇਤ ਹੋਰਨਾਂ ਛੋਟੇ ਸਮਾਗਮਾਂ ਲਈ ਕਰੀਬ 100 ਕੁ ਲੋਕਾਂ ਦਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਭਿੱਲਾ ਬਲਹੋਤਰਾ ਅਤੇ ਸੰਨੀ ਬਲਹੋਤਰਾ ਨੇ ਕਿਹਾ ਕਿ ਗ੍ਰਾਹਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਹੋਇਆਂ ਨਿਰੰਤਰ ਸਾਫ਼-ਸੁਥਰਾ ਖਾਣਾ ਮੁਹੱਈਆ ਕਰਨ ਲਈ ਸੰਜੀਦਾ ਰਹਿਣਗੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਢਿਲਵਾਂ ਨੂੰ ਸਦਮਾ- ਭਰਾ ਦਾ ਦਿਹਾਂਤ ਅਗਲੀ ਖ਼ਬਰ ਪਾਵਰਕਾਮ/ਟ੍ਰਾਂਸਕੋ ਪੈਨਸਨਰਜ਼ ਐਸੋੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।