09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਲੰਗਾਹ ਪਰਿਵਾਰ ਦੀ ਚੜ੍ਹਤ ਦੇਖ ਕੇ ਵਿਰੋਧੀ ਚਿੰਤਾ ਦੇ ਆਲਮ ’ਚ- ਜਥੇ. ਮਝੈਲ, ਚੇਅਰਮੈਨ ਧਾਰੋਵਾਲੀ

ਧਿਆਨਪੁਰ, 8 ਸਤੰਬਰ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ’ਚ ਲੰਗਾਹ ਪਰਿਵਾਰ ਦੀ ਚੜਤ ਦੇਖ ਕੇ ਵਿਰੋਧੀ ਚਿੰਤਾ ਦੇ ਆਲਮ ’ਚ ਹਨ, ਕਿਉਂਕਿ ਲੰਗਾਹ ਪਰਿਵਾਰ ਹਮੇਸ਼ਾ ਹੀ ਆਪਣੇ ਵਰਕਰਾਂ ’ਤੇ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ’ਚ ਢਾਲ ਬਣ ਕੇ ਖੜ੍ਹ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਜਥੇ.

ਅਜੀਤ ਡੈਸਕ 09-09-2026
ਧਿਆਨਪੁਰ, 8 ਸਤੰਬਰ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ’ਚ ਲੰਗਾਹ ਪਰਿਵਾਰ ਦੀ ਚੜਤ ਦੇਖ ਕੇ ਵਿਰੋਧੀ ਚਿੰਤਾ ਦੇ ਆਲਮ ’ਚ ਹਨ, ਕਿਉਂਕਿ ਲੰਗਾਹ ਪਰਿਵਾਰ ਹਮੇਸ਼ਾ ਹੀ ਆਪਣੇ ਵਰਕਰਾਂ ’ਤੇ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ’ਚ ਢਾਲ ਬਣ ਕੇ ਖੜ੍ਹ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਜਥੇ. ਕੁਲਜੀਤ ਸਿੰਘ ਮੰਝੈਲ ਸੰਗਤੂਵਾਲ ਤੇ ਚੇਅਰਮੈਨ ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਆਪਣੇ ਵਰਕਰਾਂ ’ਤੇ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ’ਚ ਕੰਧ ਬਣ ਕੇ ਖੜ ਜਾਂਦੇ ਹਨ। ਜਥੇ. ਮਝੈਲ ਅਤੇ ਚੇਅਰਮੈਨ ਧਾਰੋਵਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਵਰਕਰ ਮਾਯੂਸ ਹੋ ਕੇ ਤੇ ਦਿਲ ਛੱਡ ਕੇ ਆਪਣੇ ਘਰਾਂ ਵਿਚ ਬੈਠ ਗਏ ਸਨ, ਉਨ੍ਹਾਂ ਵਰਕਰਾਂ ਵਿਚ ਸ: ਲੰਗਾਹ ਨੇ ਨਵੀਂ ਰੂਹ ਫੂਕ ਦਿੱਤੀ ਹੈ, ਜੋ ਸਭ ਨੂੰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦ ਹਲਕਾ ਡੇਰਾ ਬਾਬਾ ਨਾਨਕ ਤੋਂ ਜਥੇ. ਲੰਗਾਹ ਚੋਣ ਲੜ ਕੇ ਵੱਡੀ ਜਿੱਤ ਪ੍ਰਾਪਤ ਕਰਕੇ ਸਾਰਿਆਂ ਦੇ ਮੂੰਹ ਬੰਦ ਕਰ ਦੇਣਗੇ।
ਪਿਛਲੀ ਖ਼ਬਰ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਬੱਬੀ ਨੂੰ ਸਦਮਾ - ­ਵੱਡੇ ਭਰਾ ਦਾ ਦਿਹਾਂਤ ਅਗਲੀ ਖ਼ਬਰ ਪੁਲਿਸ ਚੌਕੀ ਊਧਨਵਾਲ ਨੇ 300 ਕਿਲੋ ਲਾਹਣ ਸਮੇਤ ਵਿਅਕਤੀ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।