08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਾਜ ਬਲੱਡ ਸੈਂਟਰ ਵਿਖੇ ਖੂਨਦਾਨ ਕੈਂਪ ਲਗਾਇਆ

ਪਠਾਨਕੋਟ, 6 ਸਤੰਬਰ (ਸੰਧੂ)-ਬਲੱਡ ਸੇਵਾ ਪਠਾਨਕੋਟ ਵਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 78 ਯੂਨਿਟ ਖੂਨ ਇਕੱਤਰ ਕੀਤਾ ਗਿਆ । ਕੈਂਪ ’ਚ ਕਈ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ, ਜਦਕਿ ਮਹਿਲਾ ਖੂਨਦਾਨੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ।

ਅਜੀਤ ਡੈਸਕ 07-09-2026
ਪਠਾਨਕੋਟ, 6 ਸਤੰਬਰ (ਸੰਧੂ)-ਬਲੱਡ ਸੇਵਾ ਪਠਾਨਕੋਟ ਵਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 78 ਯੂਨਿਟ ਖੂਨ ਇਕੱਤਰ ਕੀਤਾ ਗਿਆ । ਕੈਂਪ ’ਚ ਕਈ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ, ਜਦਕਿ ਮਹਿਲਾ ਖੂਨਦਾਨੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ । ਇਸ ਮੌਕੇ ਬਲੱਡ ਸੇਵਾ ਪਠਾਨਕੋਟ ਦੇ ਵਿੱਕੀ ਰੇਹਾਨ ਨੇ ਕਿਹਾ ਕਿ ਸਿਹਤਮੰਦ ਵਿਅਕਤੀ, ਜਿਸ ਦੀ ਉਮਰ 18 ਸਾਲ ਤੋਂ ਵੱਧ ਤੇ ਵਜ਼ਨ 50 ਕਿੱਲੋ ਤੋਂ ਵੱਧ ਹੋਵੇ, ਡਾਕਟਰੀ ਯੋਗਤਾ ਅਨੁਸਾਰ ਖੂਨਦਾਨ ਕਰ ਸਕਦਾ ਹੈ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੁੰਨ ਦੇ ਕਾਰਜ ਨਾਲ ਜੁੜ ਕੇ ਬਲੱਡ ਸੇਵਾ ਪਠਾਨਕੋਟ ਦਾ ਹਿੱਸਾ ਬਣਨ । ਟੀਮ ਵਲੋਂ ਖੂਨਦਾਨ ਕੈਂਪਾਂ ਤੋਂ ਇਲਾਵਾ ਰੋਜ਼ਾਨਾ ਵੀ ਸਿਵਲ ਹਸਪਤਾਲ ਪਠਾਨਕੋਟ ਵਿਚ ਲੋੜਵੰਦ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਉਣ ਵਿਚ ਸਹਿਯੋਗ ਦਿੱਤਾ ਜਾਂਦਾ ਹੈ । ਬਲੱਡ ਬੈਂਕ ਸਿਵਲ ਹਸਪਤਾਲ ਪਠਾਨਕੋਟ ਵਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬਲਵਿੰਦਰ ਸਿੰਘ ਲਾਡੀ, ਮਨਕੀਰਤ ਸਿੰਘ, ਦਿਲਸ਼ੇਰ ਸਿੰਘ, ਹਰਮਨਜੀਤ ਸਿੰਘ, ਬਲਵਿੰਦਰ ਸਿੰਘ, ਸ਼ਿਵਮ ਪਠਾਨੀਆ, ਚੇਤਨ, ਮਨਦੀਪ, ਧੀਰਜ ਵਰਮਾ, ਰਾਕੇਸ਼ ਸੂਰੀ, ਸੰਜੂ ਪੁਰੀ, ਨਿਤਿਨ ਮਹਾਜਨ, ਸ਼ੁਭਮ ਮਹਾਜਨ, ਸਨਨ ਵਰਮਾ, ਅਸ਼ਵਨੀ ਮਹਾਜਨ, ਸੁਰਿੰਦਰ ਗਾਂਧੀ, ਦਿਵਾਂਸ਼, ਗੌਰਵ, ਅਨੁਜ ਗੁਪਤਾ, ਅਮਿਤ ਡੋਗਰਾ, ਮੋਂਟੀ, ਸ਼ਾਮ ਲਾਲ, ਲੱਕੀ, ਦਿਵਿਕ ਮਹਾਜਨ, ਮਨੋਜ ਰੇਹਾਨ ਅਤੇ ਅਕਸ਼ੈ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਤੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਬਲਾਕ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰ... ਅਗਲੀ ਖ਼ਬਰ ਪਟਿਆਲਾ ’ਚ ਕੱਲ੍ਹ ਐਨ.ਐਚ.ਐਮ. ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਗਰਜਣਗੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।