09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਵਿਸ਼ਾਲ ਮੁਫ਼ਤ ਸਿਹਤ ਜਾਂਚ ਤੇ ਖੂਨਦਾਨ ਕੈਂਪ

ਫ਼ਤਿਹਗੜ੍ਹ ਚੂੜੀਆਂ, 6 ਸਤੰਬਰ (ਐਮ. ਐਸ.

ਅਜੀਤ ਡੈਸਕ 07-09-2026
ਫ਼ਤਿਹਗੜ੍ਹ ਚੂੜੀਆਂ, 6 ਸਤੰਬਰ (ਐਮ.ਐਸ.ਫੁੱਲ)-ਫਤਿਹਗੜ੍ਹ ਚੂੜੀਆਂ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇਕ ਵਿਸ਼ਾਲ ਮੁਫ਼ਤ ਸਿਹਤ ਜਾਂਚ ਤੇ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਕੈਂਪ ’ਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ। ਅਮਨਦੀਪ ਹਸਪਤਾਲ ਮੈਡੀਸਿਟੀ ਵਲੋਂ ਮਾਰਕੀਟਿੰਗ ਮੁਖੀ ਬਿਕਰਮਜੀਤ ਸਿੰਘ ਬੱਲ ਹਾਜ਼ਰ ਰਹੇ। ਸਿਵਲ ਹਸਪਤਾਲ ਅਜਨਾਲਾ ਵਲੋਂ ਡਾ. ਰੀਤੂ ਭਾਟੀਆ ਨੇ ਆਪਣੀ ਸੇਵਾਵਾਂ ਦਿੱਤੀਆਂ। ਸ੍ਰੀ ਗੁਰੂ ਰਾਮਦਾਸ ਜੀ ਡੈਂਟਲ ਹਸਪਤਾਲ ਵਲੋਂ ਡਾ. ਗੌਰਵਿਕਾ ਬਿਬਰਾ ਮੌਜੂਦ ਰਹੇ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਵਲੋਂ ਮੁਹੱਈਆ ਕਰਵਾਈਆਂ ਗਈਆਂ।।ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਆਗੂਆਂ ਨੇ ਭਰਵਾਂ ਯੋਦਾਨ ਪਾਇਆ, ਜਿਨ੍ਹਾਂ ’ਚ ਰੋਹਿਤ ਬਿਬਰਾ, ਬਿਕਰਮਜੀਤ ਸਿੰਘ ਰੰਧਾਵਾ, ਮਨੀਸ਼ ਸ਼ਰਮਾ , ਰਾਜ ਕੁਮਾਰ ਗੁਰਅੰਮ੍ਰਿਤਪਾਲ ਸਿੰਘ ਲਵਲੀ, ਜਗਤਾਰ ਸਿੰਘ, ਤੇਜਪਾਲ ਡੋਗਰਾ, ਅਮਨ ਰੱਤੜਾ, ਸੰਦੀਪ ਕੌਸ਼ਲ, ਬਾਬਾ ਅੰਗਰੇਜ਼, ਆਸ਼ੀਸ਼ ਸਾਨਨ, ਅੰਗਰੇਜ਼ ਸ਼ਾਹ, ਵਿਕਾਸ ਮੰਤਰੀ, ਫਰਾਂਸਿਸ ਮਸੀਹ, ਬਲਜੀਤ ਸਿੰਘ, ਪੂਰਨ ਚੰਦ, , ਲਖਵਿੰਦਰ ਰਾਜਪੂਤ ਅਤੇ ਨਵੀਨ ਮਹਾਜਨ ਆਦਿ ਸ਼ਾਮਲ ਸਨ।
ਪਿਛਲੀ ਖ਼ਬਰ ਸ਼ਾਇਰ ਬਲਵਿੰਦਰ ਪੰਨੂੰ ਦੀ ਪਲੇਠੀ ਪੁਸਤਕ ‘ਮੰਜ਼ਿਲ ਦੂਰ ਨਹੀਂ’ ਲੋਕ-ਅਰਪਣ ਅਗਲੀ ਖ਼ਬਰ ਕੁਲਦੀਪ ਹਸਪਤਾਲ ਧਾਰੀਵਾਲ ’ਚ ਲੋਕਾਂ ਨੂੰ ਮਿਲ ਰਹੀਆਂ ਬਿਹਤਰ ਸਿਹਤ ਸਹੂਲਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।