06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ’ਚ ਨਿਕੋਬਾਰ ਦਾ ਵਰਚੂਅਲ ਪਲੇਸਮੈਂਟ ਡਰਾਈਵ-4 ਵਿਦਿਆਰਥੀ ਚੁਣੇ

ਪਠਾਨਕੋਟ, 5 ਸਤੰਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਲਟੀਨੈਸ਼ਨਲ ਕੰਪਨੀ ਨਿਕੋਬਾਰ ਵਲੋਂ ਵਰਚੂਅਲ ਕੈਂਪਸ ਪਲੇਸਮੈਂਟ ਡਰਾਈਵ ਕਰਵਾਇਆ ਗਿਆ । ਇਹ ਡਰਾਈਵ ਗਰੁੱਪ ਦੇ ਸੀ.

ਅਜੀਤ ਡੈਸਕ 06-09-2026
ਪਠਾਨਕੋਟ, 5 ਸਤੰਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਲਟੀਨੈਸ਼ਨਲ ਕੰਪਨੀ ਨਿਕੋਬਾਰ ਵਲੋਂ ਵਰਚੂਅਲ ਕੈਂਪਸ ਪਲੇਸਮੈਂਟ ਡਰਾਈਵ ਕਰਵਾਇਆ ਗਿਆ । ਇਹ ਡਰਾਈਵ ਗਰੁੱਪ ਦੇ ਸੀ.ਐਮ.ਡੀ. ਇੰਜੀ: ਕੰਵਰ ਤੁਸ਼ਾਰ ਪੁੰਜ ਦੀ ਅਗਵਾਈ ਹੇਠ ਕਰਵਾਇਆ ਗਿਆ । ਜਿਸ ’ਚ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਲੇਸਮੈਂਟ ਡਰਾਈਵ ਦੌਰਾਨ ਨਿਕੋਬਾਰ ਦੇ ਐਗਜ਼ੀਕਿਊਟਿਵ ਡਾਇਰੈਕਟਰ ਭਾਰਤ ਰਿਸ਼ੀ ਤੇ ਐਚ.ਆਰ. ਮਨਨ ਗੁਪਤਾ ਵਲੋਂ ਪ੍ਰੀ-ਪਲੇਸਮੈਂਟ ਟਾਕ, ਪ੍ਰਸ਼ਨ-ਉੱਤਰ ਸੈਸ਼ਨ, ਗਰੁੱਪ ਡਿਸਕਸ਼ਨ ਅਤੇ ਨਿੱਜੀ ਇੰਟਰਵਿਊ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਗਈ । ਇਸ ਦੌਰਾਨ ਵਿਦਿਆਰਥੀਆਂ ਨੂੰ ਕੰਪਨੀ, ਜਾਬ ਪ੍ਰੋਫਾਈਲ, ਕੰਮਕਾਜੀ ਸੱਭਿਆਚਾਰ ਤੇ ਕਰੀਅਰ ਗ੍ਰੋਥ ਸਬੰਧੀ ਜਾਣਕਾਰੀ ਦਿੱਤੀ ਗਈ । ਡਾਇਰੈਕਟਰ ਪਲੇਸਮੈਂਟਸ ਪ੍ਰੋ: ਸੁਲਕਸ਼ੈ ਕੁਮਾਰ ਮੁਰਗਈ ਨੇ ਦੱਸਿਆ ਕਿ ਚੋਣ ਪ੍ਰਕਿਰ ਿਆ ਉਪਰੰਤ 4 ਵਿਦਿਆਰਥੀਆਂ ਦੀ ਨਿਕੋਬਾਰ ’ਚ ਚੋਣ ਹੋਈ ਹੈ । ਉਨ੍ਹਾਂ ਕਿਹਾ ਕਿ ਗਰੁੱਪ ਵਲੋਂ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਤੇ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਇੰਜੀ: ਐਸ.ਕੇ. ਪੁੰਜ ਤੇ ਤ੍ਰਿਪਤਾ ਪੁੰਜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਰਣਜੀਤ ਸਿੰਘ, ਡਾ: ਵਿਪਨ ਗੁਪਤਾ, ਡਾ: ਦਿਨੇਸ਼ ਮਹਾਜਨ, ਅਜੇ ਪਰਾਸ਼ਰ, ਖੁਸ਼ਾਲ ਸੈਣੀ, ਵਰਿੰਦਰ ਡੋਗਰਾ ਅਤੇ ਜੌਏ ਘਈ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਵਿਵੇਕਾਨੰਦ ਹੈਰੀਟੇਜ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ ਅਗਲੀ ਖ਼ਬਰ ਨੋਵਲਟੀ ਮਾਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।