ਬਟਾਲਾ, 5 ਸਤੰਬਰ (ਸਤਿੰਦਰ ਸਿੰੰਘ)-ਬੀ. ਐੱਮ. ਐੱਸ. ਐੱਮ. ਗਰੁੱਪ ਆਫ਼ ਇੰਸਟੀਚਿਊਟ ਦੇ ਕੈਂਪਸ ਗਗਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਪ੍ਰਿੰਸੀਪਲ ਲੋਕੇਸ਼ ਵਿਮਲ ਸ਼ੁਕਲਾ ਦੀ ਯੋਗ ਅਗਵਾਈ ਹੇਠ ਮਨਾਇਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਸ੍ਰੀ ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਨਰਸਰੀ ਤੋਂ ਲੈ ਕੇ ਤੀਸਰੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਨਰਸਰੀ ਤੋਂ ਲੈ ਕੇ ਦੂਸਰੀ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਫੈਂਸੀ ਡਰੈੱਸ ਮੁਕਾਬਲਾ ਵੀ ਕਰਵਾਇਆ। ਵਿਦਿਆਰਥੀਆਂ ਨੇ ਰਾਧਾ ਕ੍ਰਿਸ਼ਨ, ਨੰਦ ਬਾਬਾ, ਮੀਰਾ, ਯਸ਼ੋਦਾ ਤੇ ਗੋਪੀਆਂ ਦੇ ਰੂਪ ਧਾਰਨ ਕਰ ਕੇ ਸਭ ਦਾ ਮਨ ਮੋਹ ਲਿਆ। ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਜਨਮ ਅਸ਼ਟਮੀ ਦੇ ਇਤਿਹਾਸ ਤੇ ਇਸ ਦੀ ਧਾਰਮਿਕ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਕੋਆਰਡੀਨੇਟਰ ਮਨਦੀਪ ਕੌਰ, ਕੋਆਰਡੀਨੇਟਰ ਅਰੁਣ ਬਲਹੋਤਰਾ, ਕੋਆਰਡੀਨੇਟਰ ਹਰਜੀਤ ਕੌਰ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ। ਇਸ ਦੇ ਨਾਲ ਹੀ ਸਕੂਲ ਵਿਚ ਪਲੇਅਵੇ ਕਲਾਸਾਂ ਲਈ ਦਾਖਲੇ ਸ਼ੁਰੂ ਹਨ, ਜਿਸ ’ਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਦਾਖਲਿਆਂ ’ ਤੇ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ।