03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਨਿੱਜੀ ਸਕੂਲਾਂ ਦੇ ਟਰਾਂਸਪੋਰਟਰ ਵੀ ਅੱਜ ਬਠਿੰਡਾ ਵਿਖੇ ਹੋ ਰਹੀ ਮਹਾਂ ਪੰਚਾਇਤ ਵਿਚ ਸ਼ਾਮਿਲ ਹੋਣਗੇ

ਘੁਮਾਣ, 2 ਸਤੰਬਰ (ਬੰਮਰਾਹ)-ਨਿੱਜੀ ਸਕੂਲਾਂ ’ਚ ਚੱਲ ਰਹੀਆਂ ਬੱਸਾਂ ਦੇ ਟਰਾਂਸਪੋਰਟਰਾਂ ਵਲੋਂ ਬਠਿੰਡਾ ਦਾਣਾ ਮੰਡੀ ਵਿਚ 3 ਸਤੰਬਰ ਨੂੰ ਮਹਾਂ ਪੰਚਾਇਤ ਬੁਲਾਈ ਗਈ, ਜਿਸ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵੀ ਵੱਖ-ਵੱਖ ਟਰਾਂਸਪੋਰਟਰ ਇਸ ਮਹਾਂ ਪੰਚਾਇਤ ਵਿਚ ਸ਼ਾਮਿਲ ਹੋਣਗੇ। ਇਸ ਸਬੰਧੀ ਹਰਪ੍ਰੀਤ ਸਿੰਘ ਪੱਲਾ ਨੇ ਦੱਸਿਆ ਕਿ ਘੁਮਾਣ, ਸ਼੍ਰੀ ਹਰਗੋਬਿੰਦਪੁਰ ਸਾਹਿਬ ਅਤੇ ਆਸ-ਪਾਸ ਦੇ ਸਕੂਲਾਂ ਵਿਚ ਚੱਲ ਰਹੀਆਂ ਨਿੱਜੀ ਬੱਸਾਂ ਦੇ ਸਮੁੱਚੇ ਡਰਾਈਵਰ ਤੇ ਟਰਾਂਸਪੋਰਟਰ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 3 ਸਤੰਬਰ ਨੂੰ ਮੁਕੰਮਲ ਹੜ੍ਹਤਾਲ ਕਰਨਗੇ।

ਘੁਮਾਣ ਵਿਖੇ ਨਿੱਜੀ ਸਕੂਲਾਂ ਦੀਆਂ ਬੱਸਾਂ ਦੇ ਟਰਾਂਸਪੋਰਟਰ ਹਰਪ੍ਰੀਤ ਸਿੰਘ ਪੱਲਾ ਤੇ ਡਰਾਈਵਰ ਗੱਲਬਾਤ ਕਰਦੇ ਹੋਏ। ਤਸਵੀਰ : ਬੰਮਰਾਹ 03-09-2026
ਘੁਮਾਣ, 2 ਸਤੰਬਰ (ਬੰਮਰਾਹ)-ਨਿੱਜੀ ਸਕੂਲਾਂ ’ਚ ਚੱਲ ਰਹੀਆਂ ਬੱਸਾਂ ਦੇ ਟਰਾਂਸਪੋਰਟਰਾਂ ਵਲੋਂ ਬਠਿੰਡਾ ਦਾਣਾ ਮੰਡੀ ਵਿਚ 3 ਸਤੰਬਰ ਨੂੰ ਮਹਾਂ ਪੰਚਾਇਤ ਬੁਲਾਈ ਗਈ, ਜਿਸ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵੀ ਵੱਖ-ਵੱਖ ਟਰਾਂਸਪੋਰਟਰ ਇਸ ਮਹਾਂ ਪੰਚਾਇਤ ਵਿਚ ਸ਼ਾਮਿਲ ਹੋਣਗੇ। ਇਸ ਸਬੰਧੀ ਹਰਪ੍ਰੀਤ ਸਿੰਘ ਪੱਲਾ ਨੇ ਦੱਸਿਆ ਕਿ ਘੁਮਾਣ, ਸ਼੍ਰੀ ਹਰਗੋਬਿੰਦਪੁਰ ਸਾਹਿਬ ਅਤੇ ਆਸ-ਪਾਸ ਦੇ ਸਕੂਲਾਂ ਵਿਚ ਚੱਲ ਰਹੀਆਂ ਨਿੱਜੀ ਬੱਸਾਂ ਦੇ ਸਮੁੱਚੇ ਡਰਾਈਵਰ ਤੇ ਟਰਾਂਸਪੋਰਟਰ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 3 ਸਤੰਬਰ ਨੂੰ ਮੁਕੰਮਲ ਹੜ੍ਹਤਾਲ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪੱਧਰੀ ਇਸ ਹੜਤਾਲ ਵਿਚ ਇਸ ਇਲਾਕੇ ਤੋਂ ਵੀ ਵੱਡੀ ਗਿਣਤੀ ਵਿਚ ਟਰਾਂਸਪੋਰਟਰ ਤੇ ਡਰਾਈਵਰ ਇਸ ਮਹਾਂ ਪੰਚਾਇਤ ’ਚ ਸ਼ਾਮਿਲ ਹੋ ਕੇ ਆਪਣਾ ਰੋਸ ਜਾਹਿਰ ਕਰਨਗੇ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ’ਚ ਸਕੂਲ ਬੱਸਾਂ ਦੇ ਟੈਕਸ ਬਹੁਤ ਘੱਟ ਹਨ, ਪਰ ਪੰਜਾਬ ਵਿਚ ਟੈਕਸ, ਪਾਸਸਿੰਗ ਦੀ ਫੀਸ ਬਹੁਤ ਜਿਆਦਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਬੱਸਾਂ ਜੋ ਕਿ ਸਵਾਰੀਆਂ ਲਿਜਾਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਦੀ ਢੋਆ ਢੁਾਆਈ ਦਾ ਕੰਮ ਜਿਆਦਾ ਹੈ, ਜਦਕਿ ਸਕੂਲਾਂ ਦੀਆਂ ਬੱਸਾਂ ਬਹੁਤ ਘੱਟ ਚਲਦੀਆਂ ਹਨ, ਜਿਸ ਕਰ ਕੇ ਇਨ੍ਹਾਂ ਦੀ ਉਮਰ ਵਧਾਈ ਜਾਵੇ। ਇਸ ਸੰਬੰਧੀ ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਟਰਾਂਸਪੋਰਟਰਾਂ ਦੇ ਨਾਲ ਹਾਂ, ਕਿਉਂਕਿ ਜੇਕਰ ਟਰਾਂਸਪੋਰਟਰ ਬੱਸਾਂ ਰਾਹੀਂ ਵੱਖ-ਵੱਖ ਪਿੰਡਾਂ ਤੋਂ ਬੱਚੇ ਸਕੂਲਾਂ ਵਿਚ ਲਿਆਉਂਦੇ ਹਨ ਤਾਂ ਹੀ ਸਕੂਲ ਚਲਦੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰਾਂ ਦੀਆਂ ਜਾਇਜ਼ ਮੰਗਾਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਹਨ।
ਪਿਛਲੀ ਖ਼ਬਰ ਦ ਮਿਲੇਨੀਅਮ ਸਕੂਲ ਨੇ ਅੰਡਰ-14 ਟੇਬਲ ਟੈਨਿਸ ’ਚ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਬਾਬਾ ਅਜੈ ਸਿੰਘ ਖਾਲਸਾ ਸਕੂਲ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।