03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭੱਠਾ ਮਜ਼ਦੂਰਾਂ ਨੇ ਨੌਜਵਾਨ ਨੂੰ ਬੰਧਕ ਬਣਾ ਕੇ ਕੁੱਟਿਆ

ਦੀਨਾਨਗਰ, 2 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਇਕ ਭੱਠੇ ਉੱਪਰ ਕੰਮ ਕਰਦੇ ਮਜਦੂਰਾਂ ਵਲੋਂ ਬੀਤੀ ਰਾਤ ਇਕ ਸਥਾਨਕ ਵਿਅਕਤੀ ਨੂੰ ਬੰਧਕ ਬਣਾ ਕੇ ਕੁੱਟਣ ਦੇ ਮਾਮਲੇ ਵਿਚ ਬੰਧਕ ਨੌਜਵਾਨ ਨੂੰ ਛੁਡਾਉਣ ਪੁੱਜੇ ਸਥਾਨਕ ਲੋਕਾਂ ਤੇ ਭੱਠਾ ਮਜਦੂਰਾਂ ਦਰਮਿਆਨ ਹੋਈ ਤਕਰਾਰ ਵਿਚ ਕਈ ਲੋਕ ਜ਼ਖ਼ਮੀ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਦਿੰਦਿਆਂ ਰਘੁਦੀਪ ਸਿੰਘ ਵਾਸੀ ਵਾਰਡ ਨੰਬਰ 10 ਐਚ.

ਅਜੀਤ ਡੈਸਕ 03-09-2026
ਦੀਨਾਨਗਰ, 2 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਇਕ ਭੱਠੇ ਉੱਪਰ ਕੰਮ ਕਰਦੇ ਮਜਦੂਰਾਂ ਵਲੋਂ ਬੀਤੀ ਰਾਤ ਇਕ ਸਥਾਨਕ ਵਿਅਕਤੀ ਨੂੰ ਬੰਧਕ ਬਣਾ ਕੇ ਕੁੱਟਣ ਦੇ ਮਾਮਲੇ ਵਿਚ ਬੰਧਕ ਨੌਜਵਾਨ ਨੂੰ ਛੁਡਾਉਣ ਪੁੱਜੇ ਸਥਾਨਕ ਲੋਕਾਂ ਤੇ ਭੱਠਾ ਮਜਦੂਰਾਂ ਦਰਮਿਆਨ ਹੋਈ ਤਕਰਾਰ ਵਿਚ ਕਈ ਲੋਕ ਜ਼ਖ਼ਮੀ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਦਿੰਦਿਆਂ ਰਘੁਦੀਪ ਸਿੰਘ ਵਾਸੀ ਵਾਰਡ ਨੰਬਰ 10 ਐਚ.ਪੀ ਗੈਸ ਕਾਲੋਨੀ ਨੇ ਦੱਸਿਆ ਕਿ ਬੀਤੀ ਰਾਤ ਸਾਢੇ ਕੁ ਨੌਂ ਵਜੇ ਦੇ ਕਰੀਬ ਉਸ ਦਾ ਇਕ ਅਮਿਤ ਕੁਮਾਰ ਨਾਂਅ ਦਾ ਦੋਸਤ ਉਸ ਨੂੰ ਮੋਟਰਸਾਈਕਲ ਉੱਪਰ ਘਰ ਛੱਡਣ ਮਗਰੋਂ ਜਦੋਂ ਰੇਲਵੇ ਲਾਈਨ ਦੇ ਕੰਢੇ ਕੰਢੇ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਖੜ੍ਹੇ ਕੁਝ ਭੱਠਾ ਮਜਦੂਰਾਂ ਨੇ ਅਮਿਤ ਕੁਮਾਰ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਬਚ ਕੇ ਨਿਕਲ ਗਿਆ। ਜਦੋਂ ਘਰ ਪਹੁੰਚ ਕੇ ਅਮਿਤ ਕੁਮਾਰ ਨੇ ਸਾਰੀ ਘਟਨਾ ਬਾਰੇ ਰਘੁਦੀਪ ਸਿੰਘ ਨੂੰ ਫੋਨ ਰਾਹੀਂ ਦੱਸਿਆ ਤਾਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਹਮਲੇ ਵਾਲੀ ਥਾਂ ’ਤੇ ਇਹ ਵੇਖਣ ਲਈ ਪੁੱਜਾ ਕਿ ਇਸ ਵੇਲੇ ਕੌਣ ਲੋਕ ਹਨ ਜੋ ਰਾਹਗੀਰਾਂ ਨੂੰ ਘੇਰ ਰਹੇ ਹਨ। ਜਦੋਂ ਉਹ ਘਟਨਾ ਵਾਲੇ ਸਥਾਨ ’ਤੇ ਪੁੱਜੇ ਤਾਂ ਉੱਥੇ ਖੜੇ 20-25 ਦੇ ਕਰੀਬ ਭੱਠਾ ਮਜਦੂਰਾਂ ਨੇ ਰਘੁਦੀਪ ਸਿੰਘ ਉੱਪਰ ਵੀ ਹਮਲਾ ਕਰ ਦਿੱਤਾ ਤੇ ਚੁੱਕ ਕੇ ਭੱਠੇ ਉੱਪਰ ਲੈ ਗਏ। ਰਘੁਦੀਪ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਮੌਕੇ ਤੋਂ ਭੱਜ ਕੇ ਘਰ ਪੁੱਜਾ ਤੇ ਅਪਣੇ ਆਂਢ ਗੁਆਂਢ ਦੇ ਲੋਕਾਂ ਨੂੰ ਇਕੱਠਾ ਕਰਕੇ ਭਰਾ ਰਘੁਦੀਪ ਸਿੰਘ ਨੂੰ ਛੁਡਾਉਣ ਲਈ ਭੱਠੇ ਉੱਪਰ ਪੁੱਜੇ ਤਾਂ ਭੱਠੇ ਉੱਪਰ ਪਹਿਲਾਂ ਤੋਂ ਹੀ ਮੌਜੂਦ ਵੱਡੀ ਗਿਣਤੀ ਵਿਚ ਮਜਦੂਰਾਂ ਤੇ ਉਨਾਂ ਦੀਆਂ ਔਰਤਾਂ ਨੇ ਉਨ੍ਹਾਂ ਉੱਪਰ ਵੀ ਹਮਲਾ ਕਰ ਦਿੱਤਾ। ਜਿਸ ਵਿਚ ਉਨਾਂ ਦੇ ਤਿੰਨ ਚਾਰ ਲੋਕਾਂ ਦੇ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਜਦੋਂ ਇਸ ਘਟਨਾ ਬਾਰੇ ਐਸ.ਐਚ.ਓ ਦੀਨਾਨਗਰ ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਘਟਨਾ ਸਬੰਧੀ ਦੋਵੇਂ ਪਾਸਿਆਂ ਤੋਂ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਅਤੇ ਦੋਵਾਂ ਪਾਸਿਆਂ ਦੇ ਤਿੰਨ-ਤਿੰਨ, ਚਾਰ-ਚਾਰ ਬੰਦੇ ਜ਼ਖ਼ਮੀ ਹਨ। ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਜਨਮ ਅਸ਼ਟਮੀ ਦਾ ਤਿਉਹਾਰ ਸ਼ਹਿਰ ਵਾਸੀਆਂ ਵਲੋਂ ਰਲ-ਮਿਲ ਕੇ ਮਨਾਇਆ ਜਾਵੇਗਾ : ਪ੍ਰਧਾਨ ਨਵਦੀਪ ਪੰਨੂੰ, ਖੋਸਲਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।