30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਰਹੱਦ ’ਤੇ ਤਾਇਨਾਤ ਬਾਰਡਰ ਗਾਰਡ ਭੈਣਾਂ ਨੇ ਰੱਖੜੀ ਬੰਨ੍ਹ ਕੇ ਮਨੋਬਲ ਵਧਾਇਆ

ਨਰੋਟ ਜੈਮਲ ਸਿੰਘ, 29 ਅਗਸਤ (ਸ਼ਸ਼ੀ ਕੁਮਾਰ)-ਸੀਮਾ ਸੁਰੱਖਿਆ ਬਲ ਦੀਆਂ ਮਹਿਲਾ ਕਰਮਚਾਰੀਆਂ ਨੇ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ’ਤੇ ਸਥਿਤ ਨਾਇਕ ਕਮਲਜੀਤ ਪੋਸਟ ਸਿੰਬਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਕੌਂਸਲ ਮੈਂਬਰਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਮੀਲਾਂ ਦੂਰ ਬੈਠੇ ਆਪਣੇ ਭਰਾਵਾਂ ਦੀਆਂ ਯਾਦਾਂ ਤਾਜੀਆਂ ਕੀਤੀਆਂ। ਬੀ.

ਅਜੀਤ ਡੈਸਕ 30-08-2026
ਨਰੋਟ ਜੈਮਲ ਸਿੰਘ, 29 ਅਗਸਤ (ਸ਼ਸ਼ੀ ਕੁਮਾਰ)-ਸੀਮਾ ਸੁਰੱਖਿਆ ਬਲ ਦੀਆਂ ਮਹਿਲਾ ਕਰਮਚਾਰੀਆਂ ਨੇ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ’ਤੇ ਸਥਿਤ ਨਾਇਕ ਕਮਲਜੀਤ ਪੋਸਟ ਸਿੰਬਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਕੌਂਸਲ ਮੈਂਬਰਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਮੀਲਾਂ ਦੂਰ ਬੈਠੇ ਆਪਣੇ ਭਰਾਵਾਂ ਦੀਆਂ ਯਾਦਾਂ ਤਾਜੀਆਂ ਕੀਤੀਆਂ। ਬੀ.ਐਸ.ਐਫ ਦੀਆਂ ਮਹਿਲਾ ਕਾਂਸਟੇਬਲ ਰੂਪਾ ਮੰਡਲ (ਪੱਛਮੀ ਬੰਗਾਲ), ਕਾਂਸਟੇਬਲ ਆਰਤੀ ਦੇਵੀ (ਉੱਤਰ ਪ੍ਰਦੇਸ਼), ਕਾਂਸਟੇਬਲ ਪਿਆ ਰਾਏ (ਪੱਛਮੀ ਬੰਗਾਲ) ਅਤੇ ਕਾਂਸਟੇਬਲ ਝੁਨੂ ਥੰਡਰ (ਪੱਛਮੀ ਬੰਗਾਲ) ਵਲੋਂ ਕੌਂਸਲ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸ਼ਹੀਦ ਪਰਿਵਾਰਾਂ ਤੇ ਹੋਰ ਕੌਂਸਲ ਮੈਂਬਰਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹੀ ਗਈ। ਇਸ ਮੌਕੇ ਕੰਪਨੀ ਕਮਾਂਡਰ ਸਹਾਇਕ ਕਮਾਂਡੈਂਟ ਅਸ਼ੋਕ ਕੁਮਾਰ ਨੇ ਕੌਂਸਲ ਮੈਂਬਰਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਰਹੱਦ ’ਤੇ ਤਾਇਨਾਤ ਸਾਡੇ ਸੈਨਿਕਾਂ ਦਾ ਮਨੋਬਲ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਮਾ ਸੁਰੱਖਿਆ ਬੱਲ ਮੌਜੂਦ ਹੈ, ਕੋਈ ਵੀ ਦੁਸ਼ਮਣ ਇਸ ਦੇਸ਼ ਦੀਆਂ ਸਰਹੱਦਾਂ ਨੂੰ ਛੂਹ ਨਹੀਂ ਸਕਦਾ। ਇਸ ਮੌਕੇ ਸ਼ਹੀਦ ਕਰਨਲ ਕੇ.ਐਲ ਗੁਪਤਾ ਦੇ ਭਰਾ ਸੁਰੇਂਦਰ ਗੁਪਤਾ, ਸੈਨਾ ਮੈਡਲ ਜੇਤੂ ਸ਼ਹੀਦ ਲਾਂਸ ਨਾਇਕ ਡਿਪਟੀ ਸਿੰਘ ਦੇ ਭਤੀਜੇ ਵਰਿੰਦਰ ਸਿੰਘ; ਸ਼ਹੀਦ ਕਾਂਸਟੇਬਲ ਦੀਵਾਨ ਚੰਦ ਦੀ ਪਤਨੀ ਸੁਮਿੱਤਰੀ ਦੇਵੀ ਅਤੇ ਪੁੱਤਰ ਲਾਲ ਚੰਦ, ਸ਼ਹੀਦ ਸਿਪਾਹੀ ਅਸ਼ਵਨੀ ਕੁਮਾਰ ਦੇ ਭਰਾ ਬੁਈ ਲਾਲ, ਸ਼ੌਰਿਆ ਚੱਕਰ; ਅਤੇ ਸਰਪੰਚ ਦੀਪ ਕੁਮਾਰ ਮੌਜੂਦ ਸਨ ।
ਪਿਛਲੀ ਖ਼ਬਰ ਮਹਾਂਮੰਡਲੇਸ਼ਵਰ ਸਵਾਮੀ ਦਿਵਿਆ ਨੰਦ ਦਾ ਸ਼ਾਹਪੁਰ ਕੰਢੀ ਵਾਪਸ ਆਉਣ ’ਤੇ ਕੀਤਾ ਸਵਾਗਤ ਅਗਲੀ ਖ਼ਬਰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਮਨਾਇਆ ਜਾਵੇਗਾ ‘ਕਾਲਾ ਅਧਿਆਪਕ ਦਿਵਸ’ : ਏਡਿਡ ਸਕੂਲ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।