30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਲੋਕ ਅਕਾਲੀ ਦਲ ਬਾਦਲ ਦੇ ਰਾਜ ਨੂੰ ਯਾਦ ਕਰਨ ਲੱਗੇ : ਜਥੇ. ਬਲਕਾਰ ਸਿੰਘ ਚੈਨੇਵਾਲ

ਧਿਆਨਪੁਰ, 29 ਅਗਸਤ (ਕੁਲਦੀਪ ਸਿੰਘ ਸੋਨੂੰ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੀ ਸਰਕਾਰ ਸਮੇਂ ਦਿੱਤੀਆਂ ਆਮ ਜਨਤਾ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਸਨ, ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਰਾਜ ਦੇ ਸਮੇਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ, ਉਹ ਨਹੀਂ ਮਿਲਦੀਆਂ ਤਾਂ ਲੋਕ ਅਕਾਲੀ ਦਲ ਬਾਦਲ ਦੇ ਰਾਜ ਨੂੰ ਯਾਦ ਕਰਨ ਲੱਗ ਪਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਥੇਦਾਰ ਬਲਕਾਰ ਸਿੰਘ ਚੈਨੇਵਾਲ ਅਤੇ ਸੀਨੀਅਰ ਆਗੂ ਜਥੇ.

ਅਜੀਤ ਡੈਸਕ 30-08-2026
ਧਿਆਨਪੁਰ, 29 ਅਗਸਤ (ਕੁਲਦੀਪ ਸਿੰਘ ਸੋਨੂੰ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੀ ਸਰਕਾਰ ਸਮੇਂ ਦਿੱਤੀਆਂ ਆਮ ਜਨਤਾ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਸਨ, ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਰਾਜ ਦੇ ਸਮੇਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ, ਉਹ ਨਹੀਂ ਮਿਲਦੀਆਂ ਤਾਂ ਲੋਕ ਅਕਾਲੀ ਦਲ ਬਾਦਲ ਦੇ ਰਾਜ ਨੂੰ ਯਾਦ ਕਰਨ ਲੱਗ ਪਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਥੇਦਾਰ ਬਲਕਾਰ ਸਿੰਘ ਚੈਨੇਵਾਲ ਅਤੇ ਸੀਨੀਅਰ ਆਗੂ ਜਥੇ. ਜਸਪਾਲ ਸਿੰਘ ਰਾਏਚੱਕ ਨੇ ਕੀਤਾ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾ ਹੀ ਗਰੀਬ ਲੋਕਾਂ ਦੀ ਬਾਂਹ ਫੜੀ ਹੈ ਤੇ ਉਨ੍ਹਾਂ ਦੇ ਮਸੀਹਾ ਬਣ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਨੇ ਡਰਾਮੇ ਅਤੇ ਗਾਰੰਟੀ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜੋ ਕਿਹਾ ਉਹ ਕਰ ਕੇ ਵਿਖਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਾੜਾ ਕਹਿਣ ਵਾਲੇ ਲੋਕ ਇਹ ਸਮਝ ਲੈਣ ਕਿ ਲੋਕ ਹੁਣ ਜਾਗਰਿਤ ਹੋ ਚੁੱਕੇ ਹਨ। ਜਥੇਦਾਰ ਬਲਕਾਰ ਸਿੰਘ ਚੈਨੇਵਾਲ ਨੇ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾ ਕੇ ਆਮ ਆਦਮੀ ਪਾਰਟੀ ਦਾ ਝੂਠਾ ਭਰਮ ਦੂਰ ਕਰਨਗੇ ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰ ਕੇ ਪੰਜਾਬੀਆਂ ਦਾ ਦਿਲ ਜਿੱਤਿਆ: ਮਾਹਲ ਅਗਲੀ ਖ਼ਬਰ ਨਵਾਂਸ਼ਹਿਰ ’ ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।