28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਰਬਸੁੱਖ ਹਸਪਤਾਲ ਬਟਾਲਾ ਨੇ ਕੀਤੀ ਪਹਿਲਕਦਮੀ

ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਬਟਾਲਾ ਦੇ ਕਾਦੀਆਂ ਰੋਡ ’ਤੇ ਸਥਿਤ ਸਰਬਸੁੱਖ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਪਹਿਲ ਕਦਮੀ ਕਰਦਿਆਂ ਹਸਪਤਾਲ ਦੇ ਬਲੱਡ ਸੈਂਟਰ ਵਿਚ ਪਲੇਟਲੈਟਸ ਕੱਢਣ ਵਾਲੀ ਪਹਿਲੀ ਮਸ਼ੀਨ ਲਗਾਈ ਹੈ, ਜਿਸ ਦਾ ਉਦਘਾਟਨ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸਰਬਸੁੱਖ ਹਸਪਤਾਲ ਦੇ ਪ੍ਰਬੰਧਕਾਂ ਨੂੰ ਉਹ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਬਟਾਲਾ ਅਤੇ ਇਸ ਦੇ ਲਾਗਲੇ ਇਲਾਕਿਆਂ ਦੇ ਵਾਸੀਆਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਐਸ.

ਸਰਬਸੁੱਖ ਹਸਪਤਾਲ ਬਟਾਲਾ ਵਿਖੇ ਪਹਿਲੀ ਪਲੇਟਲੈਟਸ ਕੱਢਣ ਵਾਲੀ ਮਸ਼ੀਨ ਦਾ ਉਦਘਾਟਨ ਕਰਦੇ ਵਿਧਾਇਕ ਸ਼ੈਰੀ ਕਲਸੀ, ਨਾਲ ਪ੍ਰਬੰਧਕ। ਤਸਵੀਰ : ਜਤਿੰਦਰ ਕੱਦ 27-08-2026
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਬਟਾਲਾ ਦੇ ਕਾਦੀਆਂ ਰੋਡ ’ਤੇ ਸਥਿਤ ਸਰਬਸੁੱਖ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਪਹਿਲ ਕਦਮੀ ਕਰਦਿਆਂ ਹਸਪਤਾਲ ਦੇ ਬਲੱਡ ਸੈਂਟਰ ਵਿਚ ਪਲੇਟਲੈਟਸ ਕੱਢਣ ਵਾਲੀ ਪਹਿਲੀ ਮਸ਼ੀਨ ਲਗਾਈ ਹੈ, ਜਿਸ ਦਾ ਉਦਘਾਟਨ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸਰਬਸੁੱਖ ਹਸਪਤਾਲ ਦੇ ਪ੍ਰਬੰਧਕਾਂ ਨੂੰ ਉਹ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਬਟਾਲਾ ਅਤੇ ਇਸ ਦੇ ਲਾਗਲੇ ਇਲਾਕਿਆਂ ਦੇ ਵਾਸੀਆਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਐਸ.ਡੀ.ਪੀ.ਸੀ. ਮਸ਼ੀਨ ਬਟਾਲਾ ਵਿਖੇ ਲਗਾਈ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੇ ਲੱਗਣ ਨਾਲ ਬਟਾਲਾ ਵਾਸੀਆਂ ਨੂੰ ਹੁਣ ਪਲੇਟਲੈਟਸ ਲੈਣ ਲਈ ਹੁਣ ਅੰਮ੍ਰਿਤਸਰ ਜਾਂ ਕਿਤੇ ਹੋਰ ਨਹੀਂ ਜਾਣਾ ਪਵੇਗਾ। ਇਸ ਮੌਕੇ ਡਾਕਟਰ ਰਵਿੰਦਰ ਸਿੰਘ ਰੂਬਲ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਟਾਲਾ ਅਤੇ ਇਸ ਦੇ ਲਾਗਲੇ ਇਲਾਕੇ ਦੇ ਲੋਕਾਂ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਇਹ ਮਸ਼ੀਨ ਲਗਾਈ ਹੈ। ਉਨ੍ਹਾਂ ਕਿਹਾ ਕਿ ਅਉਣ ਵਾਲੇ ਸਮੇਂ ਵਿਚ ਵੀ ਬਟਾਲਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਉਪਰਾਲੇ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਬਟਾਲਾ ਅਤੇ ਇਸ ਦੇ ਲਾਗਲੇ ਇਲਾਕੇ ਵਾਸੀਆਂ ਨੂੰ ਡੇਂਗੂ ਬੁਖਾਰ ਦੇ ਚਲਦਿਆਂ ਪਲੇਟਲੈਟਸ ਲੈਣ ਲਈ ਅੰਮਿਤਸਰ ਜਾਣਾ ਪੈਂਦਾ ਸੀ ਅਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਇਕ ਖੂਨ ਦਾਨੀ ਵੀ ਆਪਣੇ ਲੈ ਜਾਣਾ ਪੈਂਦਾ ਸੀ, ਪਰ ਸਰਬਸੁੱਖ ਹਸਪਤਾਲ ਵਲੋਂ ਪਹਿਲ ਕਦਮੀ ਕਰਦਿਆਂ ਬਟਾਲਾ ਵਾਸੀਆਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ। ਇਸ ਮੌਕੇ ਚੇਅਰਮੈਨ ਸਿਮਰਨਜੀਤ ਸਿੰਘ ਚੇਅਰਮੈਨ, ਮੇਅਰ ਭੁਪਿੰਦਰ ਸਿੰਘ ਬਾਜਵਾ, ਸੀਨੀਅਰ ਡਿਪਟੀ ਮੇਅਰ ਦੇ ਪਤੀ ਪ੍ਰਦੀਪ ਕੁਮਾਰ ਤੋਂ ਇਲਾਵਾ ਡਾ. ਗੁਰਬਿੰਦਰਪਾਲ ਸਿੰਘ, ਡਾ. ਵਿਨੋਦ ਕੁਮਾਰ ਅਤੇ ਡਾ. ਗੁਰਜੰਟ ਸੰਧੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਵਰਤੀ ਬੇਰੁਖੀ ਕਾਰਨ 27 ਅਗਸਤ ਨੂੰ ਹੋਵੇਗਾ ਮਹਾਂਬੰਦ : ਸਤਨਾਮ ਸਿੰਘ ਡੇਹਰੀਵਾਲ ਅਗਲੀ ਖ਼ਬਰ ਬਾਬਾ ਬਕਾਲਾ ਦੀ ‘ਪੰਥਕ ਕਾਨਫਰੰਸ’ ਪੰਥ ਤੇ ਪੰਜਾਬ ਦਾ ਨਵਾਂ ਇਤਿਹਾਸ ਸਿਰਜੇਗੀ : ਪ੍ਰਿਥੀਪਾਲ ਸਿੰਘ ਬਟਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।