27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗੁਰੂ ਨਾਨਕ ਦੇਵ ਅਕੈਡਮੀ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰੀਆਂ

ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਰਾਹੀਂ ਅਤੇ ਵਿਦਿਆ ਸਕੱਤਰ ਸ: ਸੁਖਮਿੰਦਰ ਸਿੰਘ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਅਸਿਸਟਂੈਟ ਡਾਇਰੈਕਟਰ ਸ੍ਰੀਮਤੀ ਸਤਵੰਤ ਕੌਰ ਦੇ ਯੋਗ ਉਪਰਾਲੇ ਸਦਕਾ ਗੁਰੁ ਨਾਨਕ ਦੇਵ ਅਕੈਡਮੀ ਸੀ. ਸੈਕੰ.

ਅਜੀਤ ਡੈਸਕ 27-08-2026
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਰਾਹੀਂ ਅਤੇ ਵਿਦਿਆ ਸਕੱਤਰ ਸ: ਸੁਖਮਿੰਦਰ ਸਿੰਘ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਅਸਿਸਟਂੈਟ ਡਾਇਰੈਕਟਰ ਸ੍ਰੀਮਤੀ ਸਤਵੰਤ ਕੌਰ ਦੇ ਯੋਗ ਉਪਰਾਲੇ ਸਦਕਾ ਗੁਰੁ ਨਾਨਕ ਦੇਵ ਅਕੈਡਮੀ ਸੀ.ਸੈਕੰ. ਜਲੰਧਰ ਰੋਡ ਬਟਾਲਾ ਐਕਡੈਮਿਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਲੜੀ ਤਹਿਤ ਪਿਛਲੇ ਦਿਨਾਂ ਵਿਚ ਹੋਏ ਬਲਾਕ ਪੱਧਰ ਦੇ ਟੂਰਨਾਮੈਂਟ ਵਿਚ ਗੁਰੁ ਨਾਨਕ ਦੇਵ ਅਕੈਡਮੀ ਦੀ ਰੱਸਾ-ਕੱਸੀ (ਅੰਡਰ-19) ਲੜਕਿਆਂ ਦੀ ਟੀਮ ਵਿਚੋਂ ਦਿਲਪ੍ਰੀਤ ਸਿੰਘ, ਅਭੀਜੋਤ ਸਿੰਘ, ਲਕਸ਼ਦੀਪ ਸਿੰਘ, ਰੋਹਨਦੀਪ ਸਿੰਘ, ਗੁਰਅੰਸ਼ਪ੍ਰੀਤ ਸਿੰਘ, ਮਨਜੋਤ ਸਿੰਘ, ਯੁਵਰਾਜ ਸਿੰਘ, ਗੁਰਪ੍ਰਤਾਪ ਸਿੰਘ, ਗਗਨਪ੍ਰੀਤ ਸਿੰਘ, ਸਾਵਲਜੋਤ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਸੋਨ ਤਮਗੇ ਪ੍ਰਾਪਤ ਕੀਤੇ ਅਤੇ ਇਹ ਟੀਮ ਜ਼ਿਲ੍ਹਾ ਪੱਧਰ ਲਈ ਚੁਣੀ ਗਈ। ਇਸੇ ਤਰ੍ਹਾਂ ਗੱਤਕੇ ਦੀ ਟੀਮ ਵਿਚੋਂ ਨਿਮਰਤਪ੍ਰੀਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਸੋਨ ਤਮਗਾ ਪ੍ਰਾਪਤ ਕੀਤਾ ਅਤੇ ਗੱਤਕਾ ਲੜਕਿਆਂ ਦੀ ਟੀਮ ਵਿਚੋਂ ਜਸਰਾਜਪ੍ਰੀਤ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਲ ਕਰਕੇ ਕਾਂਸੇ ਦਾ ਤਮਗਾ ਹਾਸਲ ਕੀਤਾ। ਸ਼ੁਟਿੰਗ ਲੜਕੀਆਂ ਦੀ ਟੀਮ ਵਿਚੋਂ ਨਿਮਰਤਪ੍ਰੀਤ ਕੌਰ ਜ਼ਿਲ੍ਹੇ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸੂਬਾ ਪੱਧਰ ਦੀ ਟੀਮ ਲਈ ਚੁਣੀ ਗਈ। ਇਹ ਸਕੂਲ ਦੇ ਡੀ.ਪੀ. ਸ: ਮੇਜਰ ਸਿੰਘ ਕਾਹਲੋਂ ਵਲੋ ਕਰਵਾਈ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਗਗਨਪ੍ਰੀਤ ਕੌਰ ਵਲੋਂ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਦੋ ਰੋਜ਼ਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ ਅਗਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ 70ਵਾਂ ਜ਼ਿਲ੍ਹਾ ਪੱਧਰੀ ਸ਼ਤਰੰਜ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।