21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੀ.ਐਮ. ਸ੍ਰੀ ਸ.ਸ.ਸ. ਸਕੂਲ ਕਾਦੀਆਂ ਵਿਖੇ ਬਲਾਕ ਪੱਧਰੀ ਰੈੱਡ ਰਿਬਨ ਕੁਇਜ਼ ਤੇ ਰੋਲ ਪਲੇਅ ਮੁਕਾਬਲੇ ਕਰਵਾਏ

ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਅੱਜ ਪੀ. ਐਮ.

ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਿੰ. ਡਾ. ਸੁਨੀਤਾ ਕੌਸ਼ਲ ਤੇ ਹੋਰ। ਅਜੀਤ ਤਸਵੀਰ 20-08-2026
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਅੱਜ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਪੰਜਾਬ ਸਰਕਾਰ ਦੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋਂ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਅਧੀਨ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਰੈੱਡ ਰਿਬਨ ਕੁਇਜ਼ ਮੁਕਾਬਲਾ ਤੇ ਰੋਲ ਪਲੇਅ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਬਲਾਕ ਕਾਦੀਆਂ-1 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵਧ ਚੜ੍ਹ ਕੇ ਭਾਗ ਲਿਆ। ਇਹ ਸਮੁੱਚਾ ਮੁਕਾਬਲਾ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ (ਰਾਜ ਪੁਰਸਕਾਰ ਵਿਜੇਤਾ) ਦੀ ਅਗਵਾਈ ਹੇਠ ਕਰਵਾਇਆ ਗਿਆ। ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ, ਗਿਆਨਵਰਧਕ ਤੇ ਸ਼ਾਲਾਘਾਯੋਗ ਪ੍ਰਦਰਸ਼ਨ ਪੇਸ਼ ਕੀਤੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੋਲ ਪਲੇਅ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਸਮੇਤ ਸਮੂਹ ਸਟਾਫ਼ ਹਾਜ਼ਰ ਰਿਹਾ। ਇਸ ਤੋਂ ਇਲਾਵਾ ਬਲਾਕ ਕਾਦੀਆਂ-1 ਦੇ ਬੀ.ਆਰ.ਸੀ. ਗੁਰਮੁਖ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਰੈੱਡ ਰਿਬਨ ਕਲੱਬ, ਐਚ.ਆਈ.ਵੀ./ਏਡਜ਼ ਤੋਂ ਬਚਾਅ, ਜਾਗਰੂਕਤਾ, ਸਿਹਤਮੰਦ ਜੀਵਨ-ਜਾਚ ਅਤੇ ਨੌਜਵਾਨਾਂ ਦੀ ਸਮਾਜਿਕ ਜ਼ਿੰਮੇਵਾਰੀ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ।
ਪਿਛਲੀ ਖ਼ਬਰ ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ 21 ਨੂੰ ਪੰਜਾਬ ਬੰਦ ਨੂੰ ਸਫਲਤਾ ਲਈ ਯੋਗਦਾਨ ਪਾਵਾਂਗੇ : ਛੋਟੇਪੁਰ ਅਗਲੀ ਖ਼ਬਰ ਮੈਥੋਡਿਸਟ ਕੋ. ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਵਣ-ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।