ਰੈਡੀਮੇਟ ਕੱਪੜਿਆਂ ਦੀ ਦੁਕਾਨ ’ਚ ਡੇਢ ਲੱਖ ਦੇ ਕੱਪੜਿਆਂ ਤੇ 25 ਹਜ਼ਾਰ ਦੀ ਚੋਰੀ
ਧਾਰੀਵਾਲ, 14 ਅਗਸਤ (ਜੇਮਸ ਨਾਹਰ)-ਧਾਰੀਵਾਲ ਦੀ ਲੰਗਾਹ ਮਾਰਕੀਟ ’ਚ ਸਥਿਤ ਮੱਟੂ ਕੁਲੈਕਸ਼ਨ ਨਾਮਕ ਰੈਡੀਮੇਟ ਕੱਪੜਿਆਂ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਸ਼ਟਰ ਤੋੜ ਕੇ ਕਰੀਬ ਡੇਢ ਲੱਖ ਰੁਪਏ ਦੇ ਕੱਪੜੇ ਤੇ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਤੋਂ ਬਾਅਦ ਲੰਗਾਹ ਮਾਰਕੀਟ ਦੇ ਦੁਕਾਨਦਾਰਾਂ ’ਚ ਦਹਿਸ਼ਤ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਅਜੀਤ ਡੈਸਕ
15-08-2026