ਜਰਨੈਲ ਸਿੰਘ ਲਾਡੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੀ.ਏ.ਸੀ. ਕਮੇਟੀ ਮੈਂਬਰ ਨਿਯੁਕਤ
ਫਤਿਹਗੜ੍ਹ ਚੂੜੀਆਂ 14 ਅਗਸਤ-( ਅਵਤਾਰ ਸਿੰਘ ਰੰਧਾਵਾ )- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਵਿਸਥਾਰ ਕਰਦੇ ਹੋਏ ਹਲਕਾ ਫਤਿਹਗੜ੍ਹ ਚੂੜੀਆਂ ਦੇ ਸੀਨੀਅਰ ਅਕਾਲੀ ਆਗੂ ਸਰਪੰਚ ਜਰਨੈਲ ਸਿੰਘ ਲਾਡੀ ਕਿਲਾ ਦੇਸਾ ਸਿੰਘ ਨੂੰ ਰਾਜਸੀ ਮਾਮਲਿਆਂ ਲਈ ਪੀਏਸੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜਰਨੈਲ ਸਿੰਘ ਲਾਡੀ ਨੇ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ, ਕੋਰ ਕਮੇਟੀ ਮੈਂਬਰ ਲਖਬੀਰ ਸਿੰਘ ਲੋਧੀ ਨੰਗਲ ਦਾ ਧੰਨਵਾਦ ਕੀਤਾ ਹੈ।
ਪੀਏਸੀ ਕਮੇਟੀ ਮੈਂਬਰ ਜਰਨੈਲ ਸਿੰਘ ਲਾਡੀ ਕਿਲਾ ਦੇਸਾ ਸਿੰਘ।
15-08-2026