13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭਗਤ ਪੂਰਨ ਸਿੰਘ ਸੁਸਾਇਟੀ ਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ 110 ਬੂਟੇ ਲਗਾਏੇ

ਧਾਰੀਵਾਲ, 12 ਅਗਸਤ (ਸਵਰਨ ਸਿੰਘ)- ਭਗਤ ਪੂਰਨ ਸਿੰਘ ਸਮਾਜ ਭਲਾਈ ਸੁਸਾਇਟੀ ਧਾਰੀਵਾਲ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਸ਼ਹਿਰੀ ਸ਼ਾਖਾ ਗੁਰਦਾਸਪੁਰ ਦੇ ਵਿਸ਼ੇਸ ਸਹਿਯੋਗ ਨਾਲ ਰੇਲਵੇ ਸਟੇਸ਼ਨ ਧਾਰੀਵਾਲ ਦੇ ਮੁੱਖ ਦੁਆਰ ਦੇ ਸਾਹਮਣੇ ਖਾਲੀ ਪਈ ਜਮੀਨ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਲਗਭਗ 110 ਛਾਂਦਾਰ ਤੇ ਫਲਦਾਰ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦਾ ਸੁਨੇਹਾ ਦਿੱਤਾ ਗਿਆ।

ਅਜੀਤ ਡੈਸਕ 13-08-2026
ਧਾਰੀਵਾਲ, 12 ਅਗਸਤ (ਸਵਰਨ ਸਿੰਘ)- ਭਗਤ ਪੂਰਨ ਸਿੰਘ ਸਮਾਜ ਭਲਾਈ ਸੁਸਾਇਟੀ ਧਾਰੀਵਾਲ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਸ਼ਹਿਰੀ ਸ਼ਾਖਾ ਗੁਰਦਾਸਪੁਰ ਦੇ ਵਿਸ਼ੇਸ ਸਹਿਯੋਗ ਨਾਲ ਰੇਲਵੇ ਸਟੇਸ਼ਨ ਧਾਰੀਵਾਲ ਦੇ ਮੁੱਖ ਦੁਆਰ ਦੇ ਸਾਹਮਣੇ ਖਾਲੀ ਪਈ ਜਮੀਨ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਲਗਭਗ 110 ਛਾਂਦਾਰ ਤੇ ਫਲਦਾਰ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਸ਼ੁੱਭ ਕਾਰਜ ਵਿਚ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਕਲਾਕਾਰ ਬੀਬਾ ਬਲਵੰਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਸਿਟੀ ਸ਼ਾਖਾ ਪ੍ਰਧਾਨ ਰਮੇਸ ਸਲੋਤਰਾ, ਸਕੱਤਰ ਵਿਕਾਸ ਸਿੰਗਾਰੀ, ਵਾਤਾਵਰਨ ਸੰਯੋਜਕ ਰਿਟਾਇਰਡ ਐੱਸ.ਡੀ.ਓ. ਬਿ੍ਰਜ ਭੂਸ਼ਣ ਗੁਪਤਾ, ਭਗਤ ਪੂਰਨ ਸਿੰਘ ਸਮਾਜ ਭਲਾਈ ਸੁਸਾਇਟੀ ਰਿਟਾਇਰਡ ਐੱਸ.ਡੀ.ਓ. ਪ੍ਰੀਤਮ ਸਿੰਘ ਭੱਟੀ, ਰਾਜਕੁਮਾਰ, ਕਿਸੋਰ ਕੁਮਾਰ, ਰਵੀ ਸਰਮਾ ਅਤੇ ਵਿੱਕੀ ਆਦਿ ਹਾਜਰ ਸਨ।
ਪਿਛਲੀ ਖ਼ਬਰ ਜੋਬਨ ਰੰਧਾਵਾ ਦੇ ਹਲਕਾ ਇੰਚਾਰਜ ਬਣਨ ਨਾਲ ਫਤਿਹਗੜ੍ਹ ਚੂੜੀਆਂ ਤੋਂ ਵੱਡੀ ਲੀਡ ਨਾਲ ਜਿੱਤੇਗੀ ਪਾਰਟੀ-ਦਲਜੀਤ ਸਿੰਘ ਲੱਕੀ ਅਗਲੀ ਖ਼ਬਰ ਐੱਸ.ਸੀ/ਬੀ.ਸੀ. ਏਕਤਾ ਮੰਚ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।