ਸਾਡੇ ਚਾਨਣ ਮੁਨਾਰੇ
40 ਸਾਲਾਂ ਤੋਂ ਸਿੱਖਿਆ ਦੇ ਖੇਤਰ ’ਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਸ੍ਰੀ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਟਾਲਾ
ਬਟਾਲਾ, 11 ਅਗਸਤ (ਹਰਦੇਵ ਸਿੰਘ ਸੰਧੂ)-ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਪਿੰਡ ਹਸਨਪੁਰ ਵਿਖੇ ਸਥਾਪਤ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਪਿਛਲੇ 40 ਸਾਲਾਂ ਤੋਂ ਵਿਦਿਆ ਦੇ ਖੇਤਰ ’ਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਸਕੂਲ ਚੇਅਰਮੈਨ ਜਗੀਰ ਸਿੰਘ ਕਾਹਲੋਂ ਦੇ ਅਸ਼ੀਰਵਾਦ ਸਦਕਾ ਪ੍ਰਿੰਸੀਪਲ ਲਵਪ੍ਰੀਤ ਸਿੰਘ ਦੀ ਅਗਵਾਈ ’ਚ ਪੜ੍ਹੇ-ਲਿਖੇ ਅਧਿਆਪਕਾਂ ਦੁਆਰਾ ਹੁਣ ਤੱਕ ਅਣਗਿਣਤ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਉੱਚੀ ਮੰਜਿਲ ਤੱਕ ਪਹੁੰਚਾਇਆ ਹੈ, ਜਿਸ ’ਚ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਨੌਕਰੀਆਂ ਤੇ ਹੋਰ ਖੇਤਰਾਂ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ।
ਬਟਾਲਾ, 11 ਅਗਸਤ (ਹਰਦੇਵ ਸਿੰਘ ਸੰਧੂ)-ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਪਿੰਡ ਹਸਨਪੁਰ ਵਿਖੇ ਸਥਾਪਤ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਪਿਛਲੇ 40 ਸਾਲਾਂ ਤੋਂ ਵਿਦਿਆ ਦੇ ਖੇਤਰ ’ਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਸਕੂਲ ਚੇਅਰਮੈਨ ਜਗੀਰ ਸਿੰਘ ਕਾਹਲੋਂ ਦੇ ਅਸ਼ੀਰਵਾਦ ਸਦਕਾ ਪ੍ਰਿੰਸੀਪਲ ਲਵਪ੍ਰੀਤ ਸਿੰਘ ਦੀ ਅਗਵਾਈ ’ਚ ਪੜ੍ਹੇ-ਲਿਖੇ ਅਧਿਆਪਕਾਂ ਦੁਆਰਾ ਹੁਣ ਤੱਕ ਅਣਗਿਣਤ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਉੱਚੀ ਮੰਜਿਲ ਤੱਕ ਪਹੁੰਚਾਇਆ ਹੈ, ਜਿਸ ’ਚ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਨੌਕਰੀਆਂ ਤੇ ਹੋਰ ਖੇਤਰਾਂ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ। ਸਾਲ 2024 ’ਚ ਵੀ ਇਸ ਸਕੂਲ ਦੀ ਇਕ ਵਿਦਿਆਰਥਣ ਜੇ.ਈ.ਈ. ਵਿਚੋਂ ਸਮੁੱਚੇ ਭਾਰਤ ਵਿਚ 91ਵਾਂ ਨੰਬਰ ਪ੍ਰਾਪਤ ਕਰ ਕੇ ਬੀ.ਟੈੱਕ. ਕਰ ਰਹੀ ਹੈ। ਇਸੇ ਤਰ੍ਹਾਂ 2024 ’ਚ ਇਕ ਹੋਰ ਵਿਦਿਆਰਥਣ ਐੱਮ.ਬੀ.ਬੀ.ਐੱਸ. ’ਚ ਦਾਖ਼ਲਾ ਲੈ ਕੇ ਡਾਕਟਰੀ ਦੀ ਸਿੱਖਿਆ ਪ੍ਰਾਪਤ ਕਰ ਰਹੀ ਹੈ ਤੇ ਹੋਰ ਬਹੁਤ ਸਾਰੇ ਵਿਦਿਆਰਥੀ ਵੱਡੇ ਕੋਰਸਾਂ ਵਿਚ ਦਾਖ਼ਲਾ ਪ੍ਰਾਪਤ ਕਰਕੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਸ਼ੈਸਨ 2025-2026 ਦੀ ਆਲ ਇੰਡੀਆਂ ਲੈਵਲ ਦੀ ਨੀਟ ਪ੍ਰੀਖਿਆ ’ਚੋਂ ਅਰਵਿਨਦੀਪ ਸਿੰਘ ਨੇ ਵਧੀਆ ਰੈਂਕ ਲੈ ਕੇ ਪਾਸ ਕੀਤੀ। ਕਿਉਂਕਿ ਇਸ ਸਕੂਲ ਦਾ ਨਤੀਜਾ ਹਰ ਸਾਲ 100 ਫ਼ੀਸਦੀ ਰਹਿੰਦਾ ਹੈ। ਇਸ ਸਕੂਲ ’ਚ ਨਰਸਰੀ ਤੋਂ ਲੈ ਕੇ 12ਵੀਂ ’ਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟਸ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਸਕੂਲ ਦੀਆਂ ਵਿਸ਼ੇਸ਼ਤਾਈਆਂ ਬਾਰੇ ਚੇਅਰਮੈਨ ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਡੇ ਸਕੂਲ ਦੀ ਸੁੰਦਰ ਇਮਾਰਤ ਅੰਦਰ ਗਰਮੀਆਂ ਦੇ ਮੌਸਮ ਨੂੰ ਲੈ ਕੇ ਜਮਾਤਾਂ ਵਿਚ ਏ.ਸੀ. ਦਾ ਖ਼ਾਸ ਪ੍ਰਬੰਧ ਹੈ, ਖੁੱਲੇ ਹਵਾਦਾਰ ਤੇ ਰੌਸ਼ਨੀ ਵਾਲੇ ਕਮਰੇ, ਬੱਚਿਆਂ ਨੂੰ ਪੜ੍ਹਾਈ ਦੇ ਨਾਲ ਉਨ੍ਹਾਂ ਦਾ ਖੇਡਾਂ ਵੱਲ ਵੀ ਰੁਚੀ ਰੱਖਣ ਲਈ ਖੁੱਲਾ ਖੇਡ ਮੈਦਾਨ, ਬਿਜਲੀ ਬੰਦ ਹੋਣ ’ਤੇ ਜਨਰੇਟਰ ਦਾ ਪ੍ਰਬੰਧ, ਦੂਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਵਧੀਆ ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ, ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਪੜ੍ਹਾਈ ’ਚ ਰੁਚੀ ਰੱਖਣ ਵਾਲੇ ਗਰੀਬ ਬੱਚਿਆਂ ਨੂੰ ਸਕੂਲ ਵਲੋਂ ਵਿਸ਼ੇਸ਼ ਸਹੂਲਤ ਦਿੱਤੀ ਜਾਂਦੀ ਹੈ।