11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਪਿੰਡ ਬੱਦੋਵਾਲ ਦੀ ਮੌਜੂਦਾ ਪੰਚਾਇਤ ‘ਆਪ’ ’ਚ ਸ਼ਾਮਿਲ

ਅੱਚਲ ਸਾਹਿਬ, 10 ਅਗਸਤ (ਗੁਰਚਰਨ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦ ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਆਗੂ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿਚ ਹਲਕੇ ਦੇ ਪਿੰਡ ਬੱਦੋਵਾਲ ’ਚ ਮੌਜੂਦਾ ਪੰਚਾਇਤ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸ: ਬਲਵਿੰਦਰ ਸਿੰਘ ਲਾਡੀ ਨੇ ਮੌਜੂਦਾ ਸਰਪੰਚ ਸੁਖਵੰਤ ਕੌਰ, ਪੰਚ ਰਾਮਤੀਰਥ ਸਿੰਘ, ਪੰਚ ਸੰਦੀਪ ਸਿੰਘ, ਪੰਚ ਅਜੀਤ ਸਿੰਘ, ਪੰਚ ਸਰਬਜੀਤ ਸਿੰਘ ਆਦਿ ਨੂੰ ਸਿਰੋਪਾਓ ਦੇ ਕੇ ਜੀ ਆਇਆ ਕਿਹਾ।

ਅਜੀਤ ਡੈਸਕ 11-08-2026
ਅੱਚਲ ਸਾਹਿਬ, 10 ਅਗਸਤ (ਗੁਰਚਰਨ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦ ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਆਗੂ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿਚ ਹਲਕੇ ਦੇ ਪਿੰਡ ਬੱਦੋਵਾਲ ’ਚ ਮੌਜੂਦਾ ਪੰਚਾਇਤ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸ: ਬਲਵਿੰਦਰ ਸਿੰਘ ਲਾਡੀ ਨੇ ਮੌਜੂਦਾ ਸਰਪੰਚ ਸੁਖਵੰਤ ਕੌਰ, ਪੰਚ ਰਾਮਤੀਰਥ ਸਿੰਘ, ਪੰਚ ਸੰਦੀਪ ਸਿੰਘ, ਪੰਚ ਅਜੀਤ ਸਿੰਘ, ਪੰਚ ਸਰਬਜੀਤ ਸਿੰਘ ਆਦਿ ਨੂੰ ਸਿਰੋਪਾਓ ਦੇ ਕੇ ਜੀ ਆਇਆ ਕਿਹਾ। ਇਸ ਮੌਕੇ ਸੀਨੀਅਰ ‘ਆਪ’ ਆਗੂ ਨੰਬਰਦਾਰ ਸੰਦੀਪ ਸਿੰਘ ਬੱਦੋਵਾਲ ਨੇ ਸਾਥੀਆਂ ਸਮੇਤ ਸ: ਲਾਡੀ ਦਾ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਲਾਡੀ ਨੇ ‘ਆਪ’ ਵਿਚ ਸ਼ਾਮਿਲ ਹੋਣ ਵਾਲੀ ਪੰਚਾਇਤ ਨੂੰ ਜੀ ਆਇਆਂ ਕਹਿੰਦੀਆਂ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਨੰਬਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਸ: ਲਾਡੀ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਵਾਗਡੋਰ ਸੰਭਾਲਣ ਨਾਲ ਹਲਕੇ ਵਿਚ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ। ਇਸ ਮੌਕੇ ਸੀਨੀਅਰ ਆਗੂ ਹਿਰਦੇਪਾਲ ਸਿੰਘ ਚੌਧਰੀਵਾਲ, ਸਰਪੰਚ ਗੁਰਮੀਤ ਸਿੰਘ ਹਰਧਾਨ, ਲੱਕੀ ਚੌਧਰੀਵਾਲ, ਡਾ. ਗੁਰਨਾਮ ਸਿੰਘ ਸੱਲੋ ਸਮੇਤ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜਗਰੂਪ ਸਿੰਘ ਸੇਖਵਾਂ ਸੂਬਾ ਉਪ ਪ੍ਰਧਾਨ ਬਣਨ ’ਤੇ ਮਾਹਲ ਵਲੋਂ ਸਨਮਾਨਿਤ 2027 ਦੀਆਂ ਵਿਧਾਨ ਸਭਾ ਚੋਣਾਂ ਇਕਜੁੱਟ ਹੋ ਕੇ ਲ... ਅਗਲੀ ਖ਼ਬਰ ਪਿੰਡ ਮੁੱਲਾਂਪੁਰ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ * ਸਿਮਰ ਢਿੱਲੋਂ ਵਲੋਂ ਮੁੱਖ ਮਹਿਮਾਨ ਮਨੀਸ਼ਾ ਦੇਵਾ, ਡਾ: ਰਣਦੀਪ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।