10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਰਕਾਰੀ ਹਾਈ ਸਕੂਲ ਗੌਧਰਪੁਰ ਵਿਖੇ ਵੱਖ-ਵੱਖ ਸਕੂਲ ਵਿਦਿਆਰਥੀਆਂ ਦੇ ਫੁੱਟਬਾਲ ਮੁਕਾਬਲੇ ਕਰਵਾਏ

ਨੌਸ਼ਹਿਰਾ ਮੱਝਾ ਸਿੰਘ, 8 ਅਗਸਤ (ਰਵੀ ਭਗਤ)-ਸਰਕਾਰੀ ਹਾਈ ਸਕੂਲ ਪਿੰਡ ਗੌਧਰਪੁਰ ਵਿਖੇ ਮੁੱਖ ਅਧਿਆਪਕ ਨੀਰਜ ਕੁਮਾਰ ਦੇ ਪ੍ਰਬੰਧਾਂ ਹੇਠ ਜ਼ੋਨਲ ਪੱਧਰੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਧਾਰੀਵਾਲ ਜ਼ੋਨ ਦੇ ਵੱਖ-ਵੱਖ ਸਕੂਲ ਦੀਆਂ ਟੀਮਾਂ ਅੰਡਰ-14, 17, 19 ਦੇ ਵਿਦਿਆਰਥੀਆਂ ਨੇ ਫੁੱਟਬਾਲ ਮੁਕਾਬਲਿਆਂ ਵਿਚ ਭਾਗ ਲਿਆ। ਇਸ ਦੌਰਾਨ ਜ਼ੋਨਲ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਅਨੂਪ ਸਿੰਘ ਤੇ ਜਤਿੰਦਰ ਸਿੰਘ ਸਰਪੰਚ ਗੌਧਰਪੁਰ ਨੇ ਖੇਡ ਮੁਕਾਬਲੇ ਵਿਚ ਉਤਰੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਤਸ਼ਾਹਿਤ ਕੀਤਾ।

ਅਜੀਤ ਡੈਸਕ 09-08-2026
ਨੌਸ਼ਹਿਰਾ ਮੱਝਾ ਸਿੰਘ, 8 ਅਗਸਤ (ਰਵੀ ਭਗਤ)-ਸਰਕਾਰੀ ਹਾਈ ਸਕੂਲ ਪਿੰਡ ਗੌਧਰਪੁਰ ਵਿਖੇ ਮੁੱਖ ਅਧਿਆਪਕ ਨੀਰਜ ਕੁਮਾਰ ਦੇ ਪ੍ਰਬੰਧਾਂ ਹੇਠ ਜ਼ੋਨਲ ਪੱਧਰੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਧਾਰੀਵਾਲ ਜ਼ੋਨ ਦੇ ਵੱਖ-ਵੱਖ ਸਕੂਲ ਦੀਆਂ ਟੀਮਾਂ ਅੰਡਰ-14, 17, 19 ਦੇ ਵਿਦਿਆਰਥੀਆਂ ਨੇ ਫੁੱਟਬਾਲ ਮੁਕਾਬਲਿਆਂ ਵਿਚ ਭਾਗ ਲਿਆ। ਇਸ ਦੌਰਾਨ ਜ਼ੋਨਲ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਅਨੂਪ ਸਿੰਘ ਤੇ ਜਤਿੰਦਰ ਸਿੰਘ ਸਰਪੰਚ ਗੌਧਰਪੁਰ ਨੇ ਖੇਡ ਮੁਕਾਬਲੇ ਵਿਚ ਉਤਰੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਤਸ਼ਾਹਿਤ ਕੀਤਾ। ਪਹਿਲੇ ਰਾਊਂਡ ਦਾ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਫ਼ੈਜ਼ਉਲਾਹ ਚੱਕ ਦੀ ਟੀਮ ਨੇ ਦੋਆਬਾ ਪਬਲਿਕ ਸਕੂਲ ਦੀ ਟੀਮ ਨੂੰ 2-1 ਨਾਲ ਹਰਾਇਆ। ਫਾਈਨਲ ਵਿਚ ਅੰਡਰ-19 ਦੇ ਮੁਕਾਬਲਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੀ ਟੀਮ ਨੇ ਪਹਿਲਾਂ, ਦੋਆਬਾ ਪਬਲਿਕ ਸਕੂਲ ਧਾਰੀਵਾਲ ਨੇ ਦੂਸਰਾ ਅਤੇ ਗੁਰੂ ਤੇਗ ਬਹਾਦੁਰ ਸਕੂਲ ਕਲਿਆਣਪੁਰ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-17 ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਗੋਧਰਪੁਰ ਦੀ ਟੀਮ ਨੇ ਦੂਸਰਾ ਤੇ ਸਰਕਾਰੀ ਹਾਈ ਸਕੂਲ ਫ਼ੈਜ਼ਉਲਾਹ ਚੱਕ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ-14 ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਗੋਧਰਪੁਰ ਦੀ ਟੀਮ ਨੇ ਦੂਸਰਾ ਤੇ ਮਿਲੇਨਿਅਮ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ, ਸੁਖਦੇਵ ਰਾਜ, ਸੋਮ ਲਾਲ, ਉਪਕਾਰ ਸਿੰਘ, ਜਗਜੀਤ ਸਿੰਘ, ਰੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਮਨੋਜ ਕੁਮਾਰ, ਇੰਦਰਾਸ ਮਸੀਹ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਹੋਰ ਸਕੂਲ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਪ੍ਰਿੰ. ਬਲਬੀਰ ਕੌਰ ਰੰਧਾਵਾ, ਪ੍ਰਿੰ. ਪ੍ਰਗਟ ਸਿੰਘ ਸੀੜਾ, ਮੈਡਮ ਦਲਜੀਤ ਕੌਰ, ਨਰਿੰਦਰ ਸਿੰਘ ਖ਼ਾਲਸਾ ਅਗਲੀ ਖ਼ਬਰ ਜੋਬਨ ਰੰਧਾਵਾ ਦੇ ਹਲਕਾ ਇੰਚਾਰਜ ਬਣਨ ਨਾਲ ਵਰਕਰਾਂ ’ਚ ਭਾਰੀ ਉਤਸ਼ਾਹ-ਬਾਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।