08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਯ ਪਠਾਨਕੋਟ ਵਿਚ ਨਵੇਂ ਸੈਸ਼ਨ ਦਾ ਆਗਾਜ਼ * ਸ੍ਰੀ ਸੁੰਦਰਕਾਂਡ ਦਾ ਕਰਵਾਇਆ ਪਾਠ

ਪਠਾਨਕੋਟ, 7 ਅਗਸਤ (ਸੰਧੂ)-ਨਵੇਂ ਸ਼ੈੱਖਿਕ ਸੈਸ਼ਨ 2026-27 ਦੀ ਸ਼ੁੱਭ ਸ਼ੁਰੂਆਤ ਮੌਕੇ ਸ੍ਰੀਮਤੀ ਰਮਾ ਚੋਪੜਾ ਐਸ. ਡੀ.

ਅਜੀਤ ਡੈਸਕ 08-08-2026
ਪਠਾਨਕੋਟ, 7 ਅਗਸਤ (ਸੰਧੂ)-ਨਵੇਂ ਸ਼ੈੱਖਿਕ ਸੈਸ਼ਨ 2026-27 ਦੀ ਸ਼ੁੱਭ ਸ਼ੁਰੂਆਤ ਮੌਕੇ ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਯ, ਪਠਾਨਕੋਟ ਵਿਚ ਮਹਾਂਵਿਦਿਆਲਯ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਭਾਸ਼ ਗੁਪਤਾ, ਤਿਲਕ ਰਾਜ ਸ਼ਰਮਾ, ਨੀਲਮ ਸ਼ਰਮਾ ਤੇ ਪ੍ਰਿੰਸੀਪਲ ਡਾ: ਪ੍ਰਿਯੰਕਾ ਚੁੱਘ ਦੀ ਅਗਵਾਈ ਵਿਚ ਸ਼ਰਧਾ, ਆਸਥਾ ਤੇ ਭਗਤੀ ਭਾਵ ਨਾਲ ਸ੍ਰੀ ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਤੇ ਸ੍ਰੀ ਹਨੂਮਾਨ ਜੀ ਦੇ ਚਰਨਾਂ ’ਚ ਅਰਦਾਸ ਤੇ ਸੁੰਦਰਕਾਂਡ ਦੇ ਭਾਵਪੂਰਨ ਪਾਠ ਨਾਲ ਹੋਈ, ਜਿਸ ਨਾਲ ਸਮੂਹ ਕੈਂਪਸ ਭਗਤੀਮਈ ਮਾਹੌਲ ਨਾਲ ਗੂੰਜ ਉੱਠਿਆ । ਪ੍ਰਿੰਸੀਪਲ ਡਾ : ਪ੍ਰਿਯੰਕਾ ਚੁੱਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਸੁੰਦਰਕਾਂਡ ਸਾਨੂੰ ਸਾਹਸ, ਸੇਵਾ, ਸਮਰਪਣ, ਆਤਮ-ਵਿਸ਼ਵਾਸ ਤੇ ਸਕਾਰਾਤਮਿਕ ਸੋਚ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਧਿਆਤਮਿਕ ਆਯੋਜਨ ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਤੇ ਭਾਰਤੀ ਸੱਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ । ਮਹਾਂਵਿਦਿਆਲਯ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਸੰਦੇਸ਼ ’ਚ ਕਿਹਾ ਕਿ ਹਰ ਨਵੇਂ ਸ਼ੈੱਖਿਕ ਸੈਸ਼ਨ ਦੀ ਸ਼ੁਰੂਆਤ ਪ੍ਰਭੂ ਦੇ ਸਿਮਰਨ ਤੇ ਆਸ਼ੀਰਵਾਦ ਨਾਲ ਕਰਨਾ ਭਾਰਤੀ ਸੰਸਕ੍ਰਿਤੀ ਦੀ ਗੌਰਵਮਈ ਪਰੰਪਰਾ ਹੈ, ਜੋ ਜੀਵਨ ਵਿਚ ਸਫਲਤਾ ਅਤੇ ਸਕਾਰਾਤਮਿਕ ਊਰਜਾ ਦਾ ਆਧਾਰ ਬਣਦੀ ਹੈ ।
ਪਿਛਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਨ ਵਾਲੇ ਪਹਿਲਾਂ ਆਪਣੇ ਆਪ ’ਚ ਝਾਤ ਮਾਰਨ-ਸੁਭਾਸ਼ ਵਰਮਾ/ਰੋਹਿਤ ਵਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।