06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ’ਤੇ ਪ੍ਰਵਾਸੀ ਵਿਅਕਤੀਆਂ ਨਾਲ ਲੁੱਟ-ਖੋਹ * ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਗੁਰਦਾਸਪੁਰ, 5 ਅਗਸਤ (ਚੱਕਰਾਜਾ)- ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਵਿਖੇ ਪ੍ਰਵਾਸੀ ਵਿਅਕਤੀਆਂ ਨਾਲ ਕਥਿਤ ਤੌਰ ’ਤੇ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਇਕ ਚਸ਼ਮਦੀਦ ਵਲੋਂ ਦੱਸਿਆ ਕਿ ਘਟਨਾ ਵਿਚ ਸ਼ਾਮਿਲ ਵਿਅਕਤੀ ਸਥਾਨਕ ਇਲਾਕੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ।

ਲੁੱਟਖੋਹ ਸਬੰਧੀ ਜਾਣਕਾਰੀ ਦਿੰਦਾ ਹੋਇਆ ਪ੍ਰਵਾਸੀ। ਤਸਵੀਰ: ਵਿਸ਼ਾਲ ਮੁੰਨਾ 06-08-2026
ਗੁਰਦਾਸਪੁਰ, 5 ਅਗਸਤ (ਚੱਕਰਾਜਾ)- ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਵਿਖੇ ਪ੍ਰਵਾਸੀ ਵਿਅਕਤੀਆਂ ਨਾਲ ਕਥਿਤ ਤੌਰ ’ਤੇ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਇਕ ਚਸ਼ਮਦੀਦ ਵਲੋਂ ਦੱਸਿਆ ਕਿ ਘਟਨਾ ਵਿਚ ਸ਼ਾਮਿਲ ਵਿਅਕਤੀ ਸਥਾਨਕ ਇਲਾਕੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਚਸ਼ਮਦੀਦ ਦੇ ਮੁਤਾਬਿਕ ਕੁਝ ਪ੍ਰਵਾਸੀ ਵਿਅਕਤੀ ਰੋਜ਼ਾਨਾ ਦੀ ਤਰ੍ਹਾਂ ਇਕ ਹੋਟਲ ਤੋਂ ਖਾਣਾ ਖਾਣ ਉਪਰੰਤ ਪੁਰਾਣੇ ਬੱਸ ਸਟੈਂਡ ਦੇ ਇਲਾਕੇ ਵਿਚ ਆਰਾਮ ਕਰ ਰਹੇ ਸਨ ਕਿ ਇਸ ਦੌਰਾਨ ਕਥਿਤ ਤੌਰ ’ਤੇ ਦੋ ਵਿਅਕਤੀ ਸਕੂਟਰੀ ’ਤੇ ਉੱਥੇ ਆਏ ਤੇ ਉਨ੍ਹਾਂ ਨਾਲ ਲੁੱਟਖੋਹ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵਲੋਂ ਸਬੰਧਿਤ ਵਿਅਕਤੀਆਂ ਨੂੰ ਥਾਣੇ ਬੁਲਾ ਕੇ ਮਾਮਲੇ ਸਬੰਧੀ ਪੁੱਛਗਿੱਛ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਲੁੱਟੀ ਗਈ ਰਕਮ ਜਾਂ ਹੋਰ ਸਾਮਾਨ ਕਿੰਨਾ ਸੀ ਤੇ ਘਟਨਾ ਵਿਚ ਸ਼ਾਮਲ ਵਿਅਕਤੀ ਕੌਣ ਸਨ।
ਪਿਛਲੀ ਖ਼ਬਰ 2027 ’ ਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ- ਸਰਵਣ ਸਿੰਘ ਕੁਹਾੜ ਅਗਲੀ ਖ਼ਬਰ ਸ਼ਹੀਦ ਚੌਕ ਦੇ ਨਵੀਨੀਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਧਰਨਾ ਤੀਜੇ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।