06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਲੱਡ ਸੇਵਾ ਪਠਾਨਕੋਟ ਦੇ ਸੰਸਥਾਪਕ ਵਿੱਕੀ ਰੇਹਾਨ ਨੇ ਕੀਤਾ ਖੂਨਦਾਨ

ਪਠਾਨਕੋਟ, 4 ਅਗਸਤ (ਸੰਧੂ)-ਸਮਾਜ ਸੇਵਾ ਦੇ ਖੇਤਰ ’ਚ ਨਿਰੰਤਰ ਸਰਗਰਮ ਬਲੱਡ ਸੇਵਾ ਪਠਾਨਕੋਟ ਦੇ ਸੰਸਥਾਪਿਕ ਵਿੱਕੀ ਰੇਹਾਨ ਨੇ ਆਪਣੇ ਸਾਥੀ ਧੀਰਜ ਵਰਮਾ ਦੇ ਨਾਲ ਮਿਲ ਕੇ ਸਿਵਲ ਹਸਪਤਾਲ ਪਠਾਨਕੋਟ ਵਿਚ ਇਕ ਐਮਰਜੈਂਸੀ ਡਲੀਵਰੀ ਕੇਸ ਲਈ ਖੂਨਦਾਨ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ । ਉਨ੍ਹਾਂ ਦੇ ਇਸ ਉਪਰਾਲੇ ਨਾਲ ਮਰੀਜ਼ ਨੂੰ ਸਮੇਂ ਸਿਰ ਖੂਨ ਉਪਲੱਬਧ ਹੋ ਸਕਿਆ ।

ਅਜੀਤ ਡੈਸਕ 05-08-2026
ਪਠਾਨਕੋਟ, 4 ਅਗਸਤ (ਸੰਧੂ)-ਸਮਾਜ ਸੇਵਾ ਦੇ ਖੇਤਰ ’ਚ ਨਿਰੰਤਰ ਸਰਗਰਮ ਬਲੱਡ ਸੇਵਾ ਪਠਾਨਕੋਟ ਦੇ ਸੰਸਥਾਪਿਕ ਵਿੱਕੀ ਰੇਹਾਨ ਨੇ ਆਪਣੇ ਸਾਥੀ ਧੀਰਜ ਵਰਮਾ ਦੇ ਨਾਲ ਮਿਲ ਕੇ ਸਿਵਲ ਹਸਪਤਾਲ ਪਠਾਨਕੋਟ ਵਿਚ ਇਕ ਐਮਰਜੈਂਸੀ ਡਲੀਵਰੀ ਕੇਸ ਲਈ ਖੂਨਦਾਨ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ । ਉਨ੍ਹਾਂ ਦੇ ਇਸ ਉਪਰਾਲੇ ਨਾਲ ਮਰੀਜ਼ ਨੂੰ ਸਮੇਂ ਸਿਰ ਖੂਨ ਉਪਲੱਬਧ ਹੋ ਸਕਿਆ । ਇਸ ਮੌਕੇ ਵਿੱਕੀ ਰੇਹਾਨ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਵੱਖ-ਵੱਖ ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਚੱਲ ਰਹੀ ਹੈ, ਪਰ ਸਭ ਤੋਂ ਵੱਧ ਘਾਟ ਸਿਵਲ ਹਸਪਤਾਲ ਪਠਾਨਕੋਟ ਦੇ ਬਲੱਡ ਬੈਂਕ ਵਿਚ ਹੈ । ਵਿੱਕੀ ਰੇਹਾਨ ਨੇ ਸ਼ਹਿਰ ਦੇ ਨੌਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਿਵਲ ਹਸਪਤਾਲ ਪਠਾਨਕੋਟ ਦੇ ਬਲੱਡ ਬੈਂਕ ਵਿਚ ਸਵੈਇੱਛਾ ਨਾਲ ਖੂਨਦਾਨ ਕਰਨ।
ਪਿਛਲੀ ਖ਼ਬਰ ਵਾਰਡ ਨੰਬਰ-5 ’ਚ ਗੰਦੇ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਹਲਕਾ ਇੰਚਾਰਜ ਰੋਹਿਤ ਸਿਆਲ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਇੰਡੇਨ ਗੈਸ ਉਪਭੋਗਤਾ ਆਪਣਾ ਕੇ.ਵਾਈ.ਸੀ. ਜ਼ਰੂਰ ਕਰਵਾਉਣ-ਰੋਹਿਤ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।