06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

‘ਆਪ’ ਨੇ ਕੀਤਾ ਸਿਰਤੋੜ ਵਿਕਾਸ, ਵਿਰੋਧੀ ਸਿਰਫ ਲਾਅਰੇ ਲਗਾਉਂਦੇ ਰਹੇ-ਚੇਅ. ਬਾਠ ਝੰਗੀ

ਕਲਾਨੌਰ, 4 ਅਗਸਤ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਰਣਜੇਤ ਸਿੰਘ ਬਾਠ ਝੰਗੀ ਵਲੋਂ ਸਥਾਨਕ ਸੰਧੂ ਧਰਮਕੰਡੇ ’ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਨ੍ਹੇ ਵਿਕਾਸ ਕਾਰਜ ਕਰਵਾ ਕੇ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਿਸਵਾਰਥ ਕਾਰਜ ਕੀਤੇ ਹਨ, ਉਸ ਨੂੰ ਦੁਬਾਰਾ ਸੱਤਾ ’ਚ ਲਿਆਉਣ ਤੋਂ ਕੋਈ ਰੋਕ ਨਹੀਂ ਸਕਦਾ। ਚੇਅ.

ਅਜੀਤ ਡੈਸਕ 05-08-2026
ਕਲਾਨੌਰ, 4 ਅਗਸਤ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਰਣਜੇਤ ਸਿੰਘ ਬਾਠ ਝੰਗੀ ਵਲੋਂ ਸਥਾਨਕ ਸੰਧੂ ਧਰਮਕੰਡੇ ’ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਨ੍ਹੇ ਵਿਕਾਸ ਕਾਰਜ ਕਰਵਾ ਕੇ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਿਸਵਾਰਥ ਕਾਰਜ ਕੀਤੇ ਹਨ, ਉਸ ਨੂੰ ਦੁਬਾਰਾ ਸੱਤਾ ’ਚ ਲਿਆਉਣ ਤੋਂ ਕੋਈ ਰੋਕ ਨਹੀਂ ਸਕਦਾ। ਚੇਅ. ਬਾਠ ਝੰਗੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਲਗਾਈ ਗਈ ਡਿਊਟੀ ਤਹਿਤ ਉਹ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ’ਚ ਵੱਖ-ਵੱਖ ਥਾਵਾਂ ’ਤੇ ਇਕੱਠ ਕਰ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪ੍ਰਚਾਰ ਕਰ ਰਹੇ ਹਨ। ਚੇਅ. ਬਾਠ ਝੰਗੀ ਨੇ ਕਿਹਾ ਕਿ ਸਾਡੇ ਨਾਲ ਕੰਮਾਂ ਨੂੰ ਡੱਕਿਆ ਜਾਂਦਾ ਰਿਹਾ ਅਤੇ ਫਿਰ ਵੀ ਆਪਣੀ ਕੋਸ਼ਿਸ਼ ਨਾਲ ਸਮਰਪਣ ਦੀ ਭਾਵਨਾ ਨਾਲ ਵਰਕਰਾਂ ਦੇ ਕੰਮ ਨਿਰਵਿਘਨ ਕਰਵਾਉਂਦੇ ਆ ਰਹੇ ਹਨ। ਬਾਠ ਝੰਗੀ ਨੇ ਕਿਹਾ ਕਿ ਕੰਮਾਂ ’ਚ ਡੱਕਾ ਲਗਾਉਣ ਵਾਲੇ ਆਪਣੇ ’ਤੇ ਵਿਰੋਧੀ ਪਾਰਟੀ ਦੇ ਵੀ ਸ਼ਾਮਲ ਹਨ। ਚੇਅ. ਬਾਠ ਝੰਗੀ ਨੇ ਕਿਹਾ ਕਿ ਉਨ੍ਹਾਂ ਵਲੋਂ ਨਿਸਵਾਰਥ ਭਾਵਨਾ ਨਾਲ ਕਰਵਾਏ ਜਾ ਰਹੇ ਲੋਕ ਹਿੱਤ ਦੇ ਕੰਮਾਂ ਕਾਰਨ ਕਾਫੀ ਦੁਸ਼ਮਣ ਵੀ ਬਣੇ ਹਨ, ਜਦਕਿ ਉਹ ਨਿਡਰਤਾ ਨਾਲ ਲੋਕਾਂ ’ਚ 24 ਘੰਟੇ ਕੰਮ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਹਨ। ਚੇਅ. ਬਾਠ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਸਰਕਾਰ ਨੇ ਲੋਕ ਹਿੱਤ ਦੇ ਕੰਮ ਕੀਤੇ ਹਨ, ਉਸ ਨਾਲ ਦੁਬਾਰਾ ‘ਆਪ’ ਸਰਕਾਰ ਸੱਤਾ ’ਤੇ ਆਉਣ ਤੋਂ ਕੋਈ ਰੋਕ ਨਹੀਂ ਸਕਦਾ।
ਪਿਛਲੀ ਖ਼ਬਰ ਬੇਰਿੰਗ ਕਾਲਜ ਐਮ. ਏ. ਪੰਜਾਬੀ ਦੀ ਵਿਦਿਆਰਥਣ ਨਵਨੀਤ ਕੌਰ ਨੇ ਤੀਜੀ ਮੈਰਿਟ ਹਾਸਿਲ ਕੀਤੀ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਸੋਸ਼ਲ ਕਰਮਚਾਰੀ ਯੂਨੀਅਨ ਨੇ ਨਿਗਰਾਨ ਇੰਜੀਨੀਅਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।