ਗੁਰਦਾਸਪੁਰ, 4 ਅਗਸਤ (ਚੱਕਰਾਜਾ)-ਈ.ਟੀ.ਟੀ ਅਧਿਆਪਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ ਜੋ ਬਤੌਰ ਬੀ.ਐਲ.ਓ. ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਨਾਲ ਐਸ.ਡੀ.ਐਮ ਦਫ਼ਤਰ ਵਿਚ ਆਰਜ਼ੀ ਤੌਰ ’ਤੇ ਨਿਯੁਕਤ ਚੋਣ ਇੰਚਾਰਜ ਦੀਪਕ ਕੁਮਾਰ ਵਲੋਂ ਦਫ਼ਤਰ ਵਿਖੇ ਕੀਤੀ ਬਦਸਲੂਕੀ ਵਿਰੁੱਧ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਅਧਿਆਪਕ ਆਗੂ ਨੂੰ ਇੰਨਸਾਫ਼ ਦਿਵਾਉਣ ਲਈ ਧਰਨਾ ਵੀ ਦਿੱਤਾ ਗਿਆ ਸੀ ਤੇ ਲੰਘੇ ਸੋਮਵਾਰ ਨੂੰ ਜਥੇਬੰਦੀਆਂ ਵਲੋਂ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਅਧਿਆਪਕ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ। ਏ.ਡੀ.ਸੀ (ਜ) ਗੁਰਸਿਮਰਨ ਸਿੰਘ ਢਿੱਲੋਂ, ਜ਼ਿਲ੍ਹਾ ਚੋਣ ਇੰਚਾਰਜ ਐਸ.ਡੀ.ਐਮ ਅਸ਼ੋਕ ਕੁਮਾਰ ਤੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਹਾਜ਼ਰੀ ’ਚ ਚੋਣ ਇੰਚਾਰਜ ਵਲੋਂ ਕੰਮ ਦਾ ਦਬਾਅ ਹੋਣ ਕਾਰਨ ਹੋਈ ਗਲਤੀ ਦਾ ਅਹਿਸਾਸ ਕਰ ਲੈਣ ਕਾਰਨ ਇਹ ਵਿਵਾਦ ਖਤਮ ਕਰਵਾਇਆ ਗਿਆ। ਇਸ ਵਿਵਾਦ ਨੂੰ ਖਤਮ ਕਰਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਅਧਿਆਪਕ ਆਗੂਆਂ ਵਲੋਂ ਵਧੀਆ ਰੋਲ ਨਿਭਾਇਆ ਗਿਆ। ਇਸ ਮੌਕੇ ਕੁਲਦੀਪ ਪੁਰੋਵਾਲ, ਅਸ਼ਵਨੀ ਕੁਮਾਰ ਫੱਜੂਪੁਰ, ਤਰਸੇਮ ਪਾਲ, ਬਲਰਾਜ ਸਿੰਘ, ਸਤਨਾਮ ਸਿੰਘ, ਸੋਮ ਸਿੰਘ, ਗੁਰਪਿੰਦਰ ਸਿੰਘ, ਰਾਜ ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਦਿਲਦਾਰ ਭੰਡਾਲ, ਗੁਰਿੰਦਰ ਸਿੰਘ ਸਿੱਧੂ, ਤੇਜਿੰਦਰ ਸਿੰਘ, ਸਰਬਜੀਤ ਸਿੰਘ ਨੇ ਏ.ਡੀ.ਸੀ. ਗੁਰਸਿਮਰਨ ਸਿੰਘ ਢਿੱਲੋਂ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਛੋਟ ਦਿੱਤੀ ਜਾਵੇ, ਐੱਸ.ਆਈ.ਆਰ ਦੇ ਕੰਮ ਮੁੱਕਣ ਤੋਂ ਫੌਰੀ ਬਾਅਦ ਸਮੂਹ ਅਧਿਆਪਕਾਂ ਨੂੰ ਵਾਪਸ ਸਕੂਲ ਭੇਜਿਆ ਜਾਵੇ।