ਜਗਜੀਤ ਸਿੰਘ ਅੰਮੋਨੰਗਲ, ਡਾ. ਹਰਤਾਜ ਸਿੰਘ, ਹੀਰਾ ਸੰਦਲਪੁਰ, ਸਰਬਪ੍ਰੀਤ ਸਿੰਘ, ਡਾ. ਸੁਰਿੰਦਰ ਸਿੰਘ ਭਾਟੀਆ
ਅੱਚਲ ਸਾਹਿਬ, 3 ਅਗਸਤ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦਾ ਅਵਾਮ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨਾਲ ਚਟਾਨ ਵਾਂਗ ਖੜ੍ਹਾ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਲੀਡ ਨਾਲ ਜਿਤਾਉਣ ਦਾ ਮਨ ਬਣਾ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਜਗਜੀਤ ਸਿੰਘ ਅੰਮੋਨੰਗਲ, ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਹਰਤਾਜ ਸਿੰਘ ਸੁੱਖਾ, ਡਾਕਟਰ ਸੁਰਿੰਦਰ ਸਿੰਘ ਭਾਟੀਆ, ਸਾਬਕਾ ਸਰਪੰਚ ਸਰਬਪ੍ਰੀਤ ਸਿੰਘ ਸੁੱਖਾਚਿੜਾ, ਮਨਦੀਪ ਸਿੰਘ ਢਡਿਆਲਾ ਨਜ਼ਾਰਾ, ਗੁਰਵਿੰਦਰ ਸਿੰਘ ਬਿੱਟੂ ਜਾਹਦਪੁਰ, ਸਰਪੰਚ ਮਨਿੰਦਰ ਸਿੰਘ ਪੁਰੀਆਂ ਖੁਰਦ, ਬਚਿੱਤਰ ਸਿੰਘ ਜਾਲੀਆਂ, ਜ਼ਿਲ੍ਹਾ ਮੀਤ ਪ੍ਰਧਾਨ ਹੀਰਾ ਸੰਦਲਪੁਰ, ਮਲਕੀਤ ਸਿੰਘ ਚਾਹਲ, ਨਵਜੋਤ ਸਿੰਘ ਬਾਜਵਾ, ਬਲਵਿੰਦਰ ਸਿੰਘ ਪੁਰੀਆਂ ਬ੍ਰਾਹਮਣਾਂ, ਅੰਮ੍ਰਿਤਪਾਲ ਸਿੰਘ ਜਾਹਦਪੁਰ, ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ ਮਿਸ਼ਰਪੁਰ, ਮਲਕੀਤ ਸਿੰਘ ਨਾਨਕ ਨੰਗਲ, ਸੋਨੂੰ ਮੀਰਪੁਰ, ਰਣਜੀਤ ਸਿੰਘ ਵੈਰੋਨੰਗਲ ਆਦਿ ਆਗੂਆਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।
ਅੱਚਲ ਸਾਹਿਬ, 3 ਅਗਸਤ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦਾ ਅਵਾਮ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨਾਲ ਚਟਾਨ ਵਾਂਗ ਖੜ੍ਹਾ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਲੀਡ ਨਾਲ ਜਿਤਾਉਣ ਦਾ ਮਨ ਬਣਾ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਜਗਜੀਤ ਸਿੰਘ ਅੰਮੋਨੰਗਲ, ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਹਰਤਾਜ ਸਿੰਘ ਸੁੱਖਾ, ਡਾਕਟਰ ਸੁਰਿੰਦਰ ਸਿੰਘ ਭਾਟੀਆ, ਸਾਬਕਾ ਸਰਪੰਚ ਸਰਬਪ੍ਰੀਤ ਸਿੰਘ ਸੁੱਖਾਚਿੜਾ, ਮਨਦੀਪ ਸਿੰਘ ਢਡਿਆਲਾ ਨਜ਼ਾਰਾ, ਗੁਰਵਿੰਦਰ ਸਿੰਘ ਬਿੱਟੂ ਜਾਹਦਪੁਰ, ਸਰਪੰਚ ਮਨਿੰਦਰ ਸਿੰਘ ਪੁਰੀਆਂ ਖੁਰਦ, ਬਚਿੱਤਰ ਸਿੰਘ ਜਾਲੀਆਂ, ਜ਼ਿਲ੍ਹਾ ਮੀਤ ਪ੍ਰਧਾਨ ਹੀਰਾ ਸੰਦਲਪੁਰ, ਮਲਕੀਤ ਸਿੰਘ ਚਾਹਲ, ਨਵਜੋਤ ਸਿੰਘ ਬਾਜਵਾ, ਬਲਵਿੰਦਰ ਸਿੰਘ ਪੁਰੀਆਂ ਬ੍ਰਾਹਮਣਾਂ, ਅੰਮ੍ਰਿਤਪਾਲ ਸਿੰਘ ਜਾਹਦਪੁਰ, ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ ਮਿਸ਼ਰਪੁਰ, ਮਲਕੀਤ ਸਿੰਘ ਨਾਨਕ ਨੰਗਲ, ਸੋਨੂੰ ਮੀਰਪੁਰ, ਰਣਜੀਤ ਸਿੰਘ ਵੈਰੋਨੰਗਲ ਆਦਿ ਆਗੂਆਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਮੰਤਰੀਆਂ ਤੇ ਵਿਧਾਇਕਾਂ ’ਤੇ ਵੀ ਵਿਸ਼ਵਾਸ ਨਹੀਂ ਰਿਹਾ, ਇਸੇ ਕਾਰਨ ਹੀ ਧੜਾਧੜ ਹਲਕਿਆਂ ਦੇ ਵਿਧਾਇਕ ਤੇ ਇੰਚਾਰਜ ਬਦਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਪੁਰੀ ਤਰ੍ਹਾਂ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਰੰਗੜ ਨੰਗਲ ਦੀ ਇਮਾਨਦਾਰੀ, ਚੰਗੀ ਬੋਲ ਬਾਣੀ ਤੇ 24 ਘੰਟੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਰਹਿਣ ਕਾਰਨ ਹਲਕਾ ਵਾਸੀਆਂ ਦਾ ਮਨ ਜਿੱਤ ਲਿਆ ਹੈ। ਇਸੇ ਕਾਰਨ ਹੀ ਵਿਰੋਧੀ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਮਨਦੀਪ ਸਿੰਘ ਦੀਆਂ ਸਿਫਤਾਂ ਕਰਦੇ ਨਜ਼ਰ ਆਉਂਦੇ ਹਨ।