ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪ) ਵਲੋਂ ਪੁਲਿਸ ਥਾਣੇ ’ਚ ਧਰਨਾ ਦਿੱਤਾ ਜਾਵੇਗਾ- ਪ੍ਰਧਾਨ ਪਰਮਿੰਦਰ ਸਿੰਘ
ਸ੍ਰੀ ਹਰਿਗੋਬਿੰਦਪੁਰ, 2 ਅਗਸਤ (ਕੰਵਲਜੀਤ ਸਿੰਘ ਚੀਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ੍ਰੀ ਹਰਿਗੋਬਿੰਦਪੁਰ ਦਮਦਮਾ ਜ਼ੋਨ ਦੇ ਪ੍ਰਧਾਨ ਪਰਮਿੰਦਰ ਸਿੰਘ ਪਿੰਦੂ ਚੀਮਾ ਖੁੱਡੀ ਨੇ ਸਾਥੀਆਂ ਸਮੇਤ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨਾਲ ਸਬੰਧ ਰੱਖਦੇ ਕਿਸਾਨ ਹਰਪਾਲ ਸਿੰਘ ਪਿੰਡ ਮੂੜ ਦੀ ਉਪਜਾਊ ਜ਼ਮੀਨ ਜਿਸ ’ ਚ ਇਸ ਸਮੇਂ ਝੋਨੇ ਦੀ ਫ਼ਸਲ ਹੈ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਦੀ ਜ਼ਮੀਨ ਨਾਲ ਲੱਗਣ ਵਾਲੀ ਜ਼ਮੀਨ ਦੇ ਕਿਸਾਨ ਨੇ ਆਪਣੀ ਜ਼ਮੀਨ ’ਚੋਂ ਮਿੱਟੀ ਦੀ ਖ਼ੁਦਾਈ ਕਰਵਾ ਦਿੱਤੀ ਹੈ।
ਅਜੀਤ ਡੈਸਕ
03-08-2026