03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜ਼ੋਨਲ ਪੱਧਰੀ ਸ਼ਤਰੰਜ ਮੁਕਾਬਲਿਆਂ ’ਚ ਜੀ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਦੀ ਸ਼ਾਨਦਾਰ ਪ੍ਰਾਪਤੀ

ਕੋਟਲੀ ਸੂਰਤ ਮੱਲ੍ਹੀ, 2 ਅਗਸਤ (ਕੁਲਦੀਪ ਸਿੰਘ ਨਾਗਰਾ)-ਜੀ. ਐੱਸ.

ਅਜੀਤ ਡੈਸਕ 03-08-2026
ਕੋਟਲੀ ਸੂਰਤ ਮੱਲ੍ਹੀ, 2 ਅਗਸਤ (ਕੁਲਦੀਪ ਸਿੰਘ ਨਾਗਰਾ)-ਜੀ.ਐੱਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਨੇ ਕੋਟਲੀ ਸੂਰਤ ਮੱਲ੍ਹੀ ਜ਼ੋਨ ਅਧੀਨ ਗੁਰੂ ਨਾਨਕ ਦੇਵ ਅਕੈਡਮੀ ਹੋਠੀਆਂ ਸਾਹਿਬ ਵਿਖੇ ਕਰਵਾਏ ਜ਼ੋਨਲ ਪੱਧਰੀ ਸ਼ਤਰੰਜ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਸ੍ਰੀਮਤੀ ਸੋਨੀਆ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਜੀ.ਐੱਸ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਆਯੁਸ਼ ਅਰੋੜਾ ਤੇ ਹਿਮਾਂਸ਼ੂ ਸ਼ਰਮਾ ਨੇ ਅੰਡਰ-17 ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿੰਗਲ ਤੇ ਡਬਲ ਮੁਕਾਬਲੇ ਦੋਵਾਂ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਮਹਾਜਨ, ਡਾਇਰੈਕਟਰ ਅਯੋਧ ਸਿੰਘ, ਐੱਮ.ਡੀ. ਹਰਦਿਆਲ ਸਿੰਘ ਤੇ ਚੇਅਰਪਰਸਨ ਬਲਜਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਲਗਨ ਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਇਹ ਮਾਣਮੱਤੀ ਪ੍ਰਾਪਤੀ ਸੰਭਵ ਹੋਈ ਹੈ। ਸਕੂਲ ਪਰਿਵਾਰ ਨੇ ਦੋਵਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨੀ ਤੈਅ- ਜਸਪਾਲ ਸਿੰਘ ਤੱਤਲਾ ਅਗਲੀ ਖ਼ਬਰ ਜੋਬਨ ਰੰਧਾਵਾ ਨੂੰ ਹਲਕਾ ਇੰਚਾਰਜ ਲੱਗਣ ’ਤੇ ਪਲਵਿੰਦਰ ਸਿੰਘ ਕਾਹਲੋਂ ਤੇ ਕੈਪਟਨ ਸੁਰਜਨ ਸਿੰਘ ਨੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।