-ਮਾਮਲਾ ਟਰਾਂਸਪੋਰਟ ਵਿਭਾਗ ’ਚ ਉੱਚ ਮੈਰਿਟ ਦੀ ਥਾਂ ਘੱਟ ਮੈਰਿਟ ਵਾਲੇ ਰੱਖੇ ਡਿਪਲੋਮਾ ਹੋਲਡਰਾਂ ਦਾ- ਮਾਣਯੋਗ ਅਦਾਲਤ ਨੇ ਮਹਿਕਮੇ ਨੂੰ ਕੇਸ ਨੂੰ ਗੰਭੀਰਤਾ ਨਾਲ ਵਿਚਾਰਨ ਦੇ ਦਿੱਤੇ ਨਿਰਦੇਸ਼ * ਪੀੜਤ ਬਲਦੇਵ ਰਾਜ ਨੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ
ਗੁਰਦਾਸਪੁਰ, 2 ਅਗਸਤ (ਅਸ਼ੋਕ ਸ਼ਰਮਾ)-ਬਲਦੇਵ ਰਾਜ ਪੁੱਤਰ ਅਜੀਤ ਰਾਮ ਵਾਸੀ ਜਸਵਾਂ ਡਾਕਖਾਨਾ ਕੀੜੀ ਖੁਰਦ ਜ਼ਿਲ੍ਹਾ ਪਠਾਨਕੋਟ ਨੇ ‘ਅਜੀਤ’ ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਟਰਾਂਸਪੋਰਟ ਵਿਭਾਗ ਪੰਜਾਬ ਚੰਡੀਗੜ੍ਹ ’ਚ ਨੌਕਰੀ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਮਹਿਕਮੇ ਦੇ ਅਧਿਕਾਰੀ ਪੱਲਾ ਨਹੀਂ ਫੜਾ ਰਹੇ ਜਿਸ ਨਾਲ ਉਹ ਨਿਰਾਸ਼ਾ ਦੇ ਆਲਮ ਵਿਚ ਹੈ। ਉਨ੍ਹਾਂ ਦੱਸਿਆ ਕਿ 23-9-2011 ’ਚ ਵੱਖ-ਵੱਖ ਅਖਬਾਰਾਂ ਵਿਚ ਬਲੈਕ ਸਮਿੱਥ (ਲੋਹਾਰ) ਦੀਆਂ ਅਸਾਮੀਆਂ ਨਿਕਲੀਆਂ ਸਨ ਤੇ ਅਪਲਾਈ ਕਰਨ ਤੋਂ ਬਾਅਦ ਮਹਿਕਮੇ ਨੇ ਘੱਟ ਮੈਰਿਟ ਰੱਖਣ ਵਾਲੇ ਡਿਪਲੋਮਾ ਹੋਲਡਰ ਰੱਖ ਲਏ ਤੇ ਉੱਚ ਮੈਰਿਟ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ।
ਪੀੜਤ ਬਲਦੇਵ ਰਾਜ।
03-08-2026