ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਚੋਰਾਂ ਨੇ ਨਕਦੀ ਚੋਰੀ ਕੀਤੀ
ਕਾਦੀਆਂ, 2 ਅਗਸਤ (ਕੁਲਵਿੰਦਰ ਸਿੰਘ)-ਬੀਤੀ ਰਾਤ ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਖੇ ਸਥਿਤ ਇਕ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਚੋਰਾਂ ਵਲੋਂ ਗੱਲ੍ਹੇ ਅੰਦਰ ਕਰੀਬ ਤਿੰਨ ਤੋਂ ਚਾਰ ਹਜ਼ਾਰ ਰੁਪਏ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਅੰਮ੍ਰਿਤ ਕਾਲੀਆ ਪੁੱਤਰ ਭਗਵਾਨ ਸਿੰਘ ਵਾਸੀ ਮੁਹੱਲਾ ਕ੍ਰਿਸ਼ਨ ਨਗਰ ਅੰਮ੍ਰਿਤ ਕਰਿਆਨਾ ਸਟੋਰ ਦੇ ਨਾਂਅ ’ਤੇ ਮੁਹੱਲਾ ਧਰਮਪੁਰਾ ਵਿਖੇ ਆਪਣੇ ਪਿਤਾ ਨਾਲ ਮਿਲ ਕੇ ਚਲਾਉਂਦਾ ਹੈ।
ਅਜੀਤ ਡੈਸਕ
03-08-2026