02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਤਾਰਾਗੜ ਜਾਮਨੂੰ ਮੋੜ ਤੋਂ ਦੀਨਾਨਗਰ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ-ਰਾਹਗੀਰ ਪ੍ਰੇਸ਼ਾਨ ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਫਿਰ ਹੋਈ ਚੋਰੀ, ਰਸੋਈ ’ਚੋਂ ਗੈਸ ਸਿਲੰਡਰ ਗਾਇਬ

ਮਾਧੋਪੁਰ, 1 ਅਗਸਤ (ਮਹਿਰਾ)-ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਇਕ ਵਾਰ ਫਿਰ ਅਣਪਛਾਤੇ ਚੋਰਾਂ ਨੇ ਸੰਨ੍ਹ ਲਗਾ ਕੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਸਕੂਲ ਇੰਚਾਰਜ ਸ਼ਿਵਾਨੀ ਅਤੇ ਅਧਿਆਪਕਾ ਵੰਦਨਾ ਨੇ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਮਾਰਚ ਮਹੀਨੇ ਵਿਚ ਰੱਖਿਆ ਗਿਆ ਨੀਂਹ ਪੱਥਰ ਅਤੇ ਖਸਤਾ ਹਾਲਤ ਸੜਕ ਦੀ ਮੂੰਹ ਬੋਲਦੀ ਤਸਵੀਰ। ਤਸਵੀਰ : ਸੋਹਨ ਲਾਲ 02-08-2026
ਮਾਧੋਪੁਰ, 1 ਅਗਸਤ (ਮਹਿਰਾ)-ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਇਕ ਵਾਰ ਫਿਰ ਅਣਪਛਾਤੇ ਚੋਰਾਂ ਨੇ ਸੰਨ੍ਹ ਲਗਾ ਕੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਸਕੂਲ ਇੰਚਾਰਜ ਸ਼ਿਵਾਨੀ ਅਤੇ ਅਧਿਆਪਕਾ ਵੰਦਨਾ ਨੇ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਅਧਿਆਪਕਾਵਾਂ ਨੇ ਦੱਸਿਆ ਕਿ 30 ਜੁਲਾਈ ਦੀ ਰਾਤ ਨੂੰ ਚੋਰਾਂ ਨੇ ਸਕੂਲ ਦੀ ਰਸੋਈ ਦਾ ਰੋਸ਼ਨਦਾਨ ਤੋੜ ਕੇ ਅੰਦਰ ਰੱਖਿਆ ਗੈਸ ਸਿਲੰਡਰ ਚੋਰੀ ਕਰ ਲਿਆ। ਚੋਰਾਂ ਨੇ ਸਕੂਲ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਤੋੜ ਦਿੱਤੇ ਅਤੇ ਇਕ ਹੋਰ ਕਮਰੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਕੂਲ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਸਾਲ ਵੀ ਸਕੂਲ ਵਿਚੋਂ 3 ਗੈਸ ਸਿਲੰਡਰ, 2 ਐਲ.ਈ.ਡੀ, ਬਰਤਨ, ਕੰਬਲ ਅਤੇ ਖਿਡੌਣੇ ਚੋਰੀ ਹੋਏ ਸਨ। ਸਕੂਲ ਸਟਾਫ਼ ਨੇ ਸੁਜਾਨਪੁਰ ਥਾਣਾ ਮੁਖੀ ਤੋਂ ਗੁਹਾਰ ਲਗਾਈ ਕਿ ਵਾਰ-ਵਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਦਾ ਤੁਰੰਤ ਨੋਟਿਸ ਲੈ ਕੇ ਅਣਪਛਾਤੇ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਸਕੂਲ ਦਾ ਸਾਮਾਨ ਸੁਰੱਖਿਅਤ ਰਹਿ ਸਕੇ।
ਪਿਛਲੀ ਖ਼ਬਰ ਚੱਕੀ ਪੁਲ ’ਤੇ ਪੁਲਿਸ ਦਾ ਵਿਸ਼ੇਸ਼ ਨਾਕਾ, ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਸਖ਼ਤ ਜਾਂਚ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਫਿਰ ਹੋਈ ਚੋਰੀ * ਰਸੋਈ ’ਚੋਂ ਸਿਲੰਡਰ ਗਾਇਬ-ਸੀ. ਸੀ. ਟੀ. ਵੀ. ਕੈਮਰੇ ਤੋੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।