02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

77ਵੀਆਂ ਜ਼ੋਨਲ ਖੇਡਾਂ ਜ਼ੋਨ ਹਰਚੋਵਾਲ ਵਲੋਂ ਖੇਡਾਂ ਦੇ ਵਾਲੀਬਾਲ ਮੈਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਹੋਏ

ਬਟਾਲਾ, 1 ਅਗਸਤ (ਸਤਿੰਦਰ ਸਿੰਘ)-77ਵੀਆਂ ਜ਼ੋਨਲ ਖੇਡਾਂ ਜ਼ੋਨ ਹਰਚੋਵਾਲ ਵਲੋਂ ਖੇਡਾਂ ਦੇ ਵਾਲੀਬਾਲ ਦੇ ਮੈਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਹੋਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸਕੂਲ ਕਮੇਟੀ ਦੇ ਪ੍ਰਧਾਨ ਰੌਬਨਪ੍ਰੀਤ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ, ਪ੍ਰਿੰਸੀਪਲ ਸੁਰਿੰਦਰ ਸਿੰਘ ਭੰਗੂ ਵਲੋਂ ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ, ਜਿਸ ’ਚ ਵੱਖ-ਵੱਖ ਵਰਗਾਂ ਦੇ ਵਾਲੀਵਾਲ ਦੇ ਮੈਚ ਕਰਵਾਏ ਗਏ, ਜਿਨਾਂ ਵਿਚ ਭਾਗ ਲੈਂਦਿਆਂ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਅੰਡਰ-14 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਿਲ ਕੀਤਾ ਅਤੇ ਟੀਮ ਦੇ ਦੋ ਖਿਡਾਰੀ ਪਰਮਵੀਰ ਸਿੰਘ ਤੇ ਵੰਸ਼ਦੀਪ ਸਿੰਘ ਜ਼ਿਲ੍ਹਾ ਪੱਧਰੀ ਟੀਮ ਲਈ ਚੁਣੇ ਗਏ।

ਅਜੀਤ ਡੈਸਕ 02-08-2026
ਬਟਾਲਾ, 1 ਅਗਸਤ (ਸਤਿੰਦਰ ਸਿੰਘ)-77ਵੀਆਂ ਜ਼ੋਨਲ ਖੇਡਾਂ ਜ਼ੋਨ ਹਰਚੋਵਾਲ ਵਲੋਂ ਖੇਡਾਂ ਦੇ ਵਾਲੀਬਾਲ ਦੇ ਮੈਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਹੋਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸਕੂਲ ਕਮੇਟੀ ਦੇ ਪ੍ਰਧਾਨ ਰੌਬਨਪ੍ਰੀਤ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ, ਪ੍ਰਿੰਸੀਪਲ ਸੁਰਿੰਦਰ ਸਿੰਘ ਭੰਗੂ ਵਲੋਂ ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ, ਜਿਸ ’ਚ ਵੱਖ-ਵੱਖ ਵਰਗਾਂ ਦੇ ਵਾਲੀਵਾਲ ਦੇ ਮੈਚ ਕਰਵਾਏ ਗਏ, ਜਿਨਾਂ ਵਿਚ ਭਾਗ ਲੈਂਦਿਆਂ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਅੰਡਰ-14 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਿਲ ਕੀਤਾ ਅਤੇ ਟੀਮ ਦੇ ਦੋ ਖਿਡਾਰੀ ਪਰਮਵੀਰ ਸਿੰਘ ਤੇ ਵੰਸ਼ਦੀਪ ਸਿੰਘ ਜ਼ਿਲ੍ਹਾ ਪੱਧਰੀ ਟੀਮ ਲਈ ਚੁਣੇ ਗਏ। ਇਸੇ ਤਰ੍ਹਾਂ ਸਕੂਲ ਦੀ ਅੰਡਰ-17 ਟੀਮ ਦਾ ਪ੍ਰਦਰਸ਼ਨ ਵੀ ਬਹੁਤ ਸ਼ਾਨਦਾਰ ਰਿਹਾ। ਇਨ੍ਹਾਂ ਖੇਡਾਂ ਦੇ ਪ੍ਰਬੰਧ ਲਈ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਰਾਜਵਿੰਦਰ ਕੌਰ, ਕਮਲਜੀਤ ਕੌਰ, ਭੁਪਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸਕੂਲ ਵਿਖੇ ਪਹੁੰਚੇ ਅਤੇ ਸਕੂਲ ਵਲੋਂ ਕਰਵਾਏ ਖੇਡਾਂ ਵਾਸਤੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਾਲਾਘਾ ਕੀਤੀ। ਇਸ ਮੌਕੇ ਸਕੂਲ ਵਲੋਂ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਤੇ ਆਏ ਹੋਏ ਅਧਿਆਪਕਾਂ ਵਾਸਤੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਕੋਆਰਡੀਨੇਟਰ ਕਵਲਜੀਤ ਕੌਰ, ਖੇਡ ਕੋਚ ਮੁਖਤਾਰ ਸਿੰਘ , ਜਸਬੀਰ ਸਿੰਘ, ਹਿਨਾ, ਪ੍ਰੀਤਪਾਲ ਕੌਰ, ਸੁਖਜੀਤ, ਪਰਮਬੀਰ ਕੌਰ, ਕੁਲਜੀਤ ਕੌਰ, ਨੱਥਾ ਸਿੰਘ ਤੇ ਜਸਪਾਲ ਸਿੰਘ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਨੂੰ ਜੇ. ਯੂ. ਐੱਸ. ਐੱਸ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਰਧਾਂਜਲੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।