ਬਟਾਲਾ ’ਚ ਭਾਜਪਾ ਨੂੰ ਲੱਗਾ ਵੱਡਾ ਝਟਕਾ ਕੰਚਨ ਚੌਹਾਨ ਪਰਿਵਾਰ ਤੇ ਪੂਰੀ ਟੀਮ ਨਾਲ ‘ਆਪ’ ’ਚ ਸ਼ਾਮਿਲ
ਬਟਾਲਾ, 1 ਅਗਸਤ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਬਟਾਲਾ ਸ਼ਹਿਰ ਅੰਦਰ ਦਿਨੋ-ਦਿਨ ਆਪ ਪਾਰਟੀ ਦੇ ਪਰਿਵਾਰ ਵਿਚ ਵਾਧਾ ਹੋ ਰਿਹਾ ਹੈ ਅਤੇ ਅੱਜ 20 ਸਾਲਾਂ ਤੋਂ ਭਾਜਪਾ ਨਾਲ ਸਬੰਧਤ ਸ੍ਰੀਮਤੀ ਕੰਚਨ ਚੌਹਾਨ ਆਪਣੇ ਪਰਿਵਾਰ ਅਤੇ ਪੂਰੀ ਟੀਮ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਆਪ ਪਾਰਟੀ ਵਿਚ ਸ਼ਾਮਲ ਹੋਣ ’ਤੇ ਸ੍ਰੀਮਤੀ ਕੰਚਨ ਚੌਹਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਕੰਚਨ ਚੌਹਾਨ ਤੇ ਪੂਰੀ ਟੀਮ ਦਾ ਸਨਮਾਨ ਕਰਦੇ ਵਿਧਾਇਕ ਸ਼ੈਰੀ ਕਲਸੀ ਤੇ ਹੋਰ। ਅਜੀਤ ਤਸਵੀਰ
02-08-2026