02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਵਧੀਕ ਡਾਇਰੈਕਟਰ ਸੀ.ਜੀ.ਐਚ.ਐੱਸਓ ਨਾਲ ਮੁਲਾਕਾਤ ਕੀਤੀ

ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਐਕਸ-ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਨਿਰਮਲ ਸਿੰਘ ਮਾਨ ਚੀਫ਼ ਦੀ ਅਗਵਾਈ ਵਿਚ ਯਸ਼ਪਾਲ ਥਾਪਾ ਚੇਅਰਮੈਨ, ਜਸਬੀਰ ਸਿੰਘ ਡਾਲਾ ਪ੍ਰਧਾਨ, ਹਰਬੰਸ ਸਿੰਘ ਜਨਰਲ ਸੈਕ੍ਰੇਟਰੀ, ਤਿਲਕ ਰਾਜ ਵਾਈਸ ਚੇਅਰਮੈਨ, ਗੁਰਮੇਲ ਸਿੰਘ ਵਾਈਸ ਚੇਅਰਮੈਨ ਨੇ ਡਾ: ਸਵਿੰਦਰ ਸਿੰਘ ਵਧੀਕ ਡਾਇਰੈਕਟਰ ਸੀ. ਜੀ.

ਅਜੀਤ ਡੈਸਕ 02-08-2026
ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਐਕਸ-ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਨਿਰਮਲ ਸਿੰਘ ਮਾਨ ਚੀਫ਼ ਦੀ ਅਗਵਾਈ ਵਿਚ ਯਸ਼ਪਾਲ ਥਾਪਾ ਚੇਅਰਮੈਨ, ਜਸਬੀਰ ਸਿੰਘ ਡਾਲਾ ਪ੍ਰਧਾਨ, ਹਰਬੰਸ ਸਿੰਘ ਜਨਰਲ ਸੈਕ੍ਰੇਟਰੀ, ਤਿਲਕ ਰਾਜ ਵਾਈਸ ਚੇਅਰਮੈਨ, ਗੁਰਮੇਲ ਸਿੰਘ ਵਾਈਸ ਚੇਅਰਮੈਨ ਨੇ ਡਾ: ਸਵਿੰਦਰ ਸਿੰਘ ਵਧੀਕ ਡਾਇਰੈਕਟਰ ਸੀ.ਜੀ.ਐਚ.ਐੱਸ ਚੰਡੀਗੜ੍ਹ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਨੇ ਗੁਰਦਾਸਪੁਰ ਵਿਖੇ ਸੀ.ਜੀ.ਐਚ.ਐੱਸ ਵੈਲਨੈੱਸ ਸੈਂਟਰ/ਡਿਸਪੈਂਸਰੀ ਸਥਾਪਤ ਕਰਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਬਾਰੇ ਚਰਚਾ ਕੀਤੀ। ਐਸੋਸੀਏਸ਼ਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਰਦਾਸਪੁਰ , ਪਠਾਨਕੋਟ ਅਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਸੇਵਾ ਮੁਕਤ ਕਰਮਚਾਰੀਆਂ, ਕੇਂਦਰੀ ਸਰਕਾਰ ਦੇ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੰਮ੍ਰਿਤਸਰ ਅਤੇ ਜਲੰਧਰ ਵਿਖੇ ਸੀ.ਜੀ.ਐਚ.ਐੱਸ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ। ਵਫ਼ਦ ਨੇ ਬੇਨਤੀ ਕੀਤੀ ਕਿ ਹਜ਼ਾਰਾਂ ਲਾਭਪਾਤਰੀਆਂ ਦੇ ਹਿੱਤ ਵਿਚ ਗੁਰਦਾਸਪੁਰ ਵਿਖੇ ਸੀ.ਜੀ.ਐਚ.ਐੱਸ ਡਿਸਪੈਂਸਰੀ ਖੋਲ੍ਹਣ ਦੇ ਮਾਮਲੇ ‘ਤੇ ਸਮਰੱਥ ਅਧਿਕਾਰੀ ਨਾਲ ਦੁਬਾਰਾ ਗੱਲਬਾਤ ਕਰਨ। ਡਾ: ਸਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ‘ਤੇ ਚਰਚਾ ਕੀਤੀ ਜਾਵੇਗੀ ਅਤੇ ਸਰਕਾਰੀ ਨੀਤੀ ਅਨੁਸਾਰ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।
ਪਿਛਲੀ ਖ਼ਬਰ ਗੰਡੇ ਕੇ ਵਿਖੇ ਪੰਚਾਇਤ ਵਲੋਂ ਬਿਨਾਂ ਮਨਜ਼ੂਰੀ ਮੜੀਆਂ ਵਿਚੋਂ 20 ਤੋਂ 25 ਰੁੱਖ ਕੱਟ ਕੇ ਵੇਚਣ ਦਾ ਦੋਸ਼ ਅਗਲੀ ਖ਼ਬਰ ਕਰਾਟੇ ਟੂਰਨਾਮੈਂਟ ’ਚੋਂ ਐੱਚ.ਆਰ.ਏ. ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।