10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 30-07-2026
ਤਿੱਬੜ, 29 ਜੁਲਾਈ (ਸੋਹਨ ਮਲਿਕ)-ਪਿੰਡ ਮੁਸਤਫਾਬਾਦ ਤੋਂ ਬੱਬੇਹਾਲੀ ਵਿਚਕਾਰ ਨਵੇਂ ਬਣ ਰਹੇ ਹਾਈਵੇ ਦੇ ਪੁਲ ਥੱਲੇ ਬਣੀ ਸੜਕ ਦੀ ਹਾਲਤ ਹੋਣ ਕਾਰਨ ਰਾਹਗੀਰ ਕਾਫੀ ਪ੍ਰੇਸ਼ਾਨ ਹਨ। ਪਿਛਲੇ ਲੰਬੇ ਸਮੇਂ ਤੋਂ ਇਸ ਹਾਈਵੇ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਤੱਕ ਇਹ ਸਮਾਪਤ ਨਹੀਂ ਹੋਇਆ। ਥੋੜ੍ਹੀ ਜਿਹੇ ਮੀਂਹ ਤੋਂ ਬਾਅਦ ਸਾਰੀ ਮਿੱਟੀ ਸੜਕ ’ਤੇ ਆ ਜਾਂਦੀ ਹੈ। ਜਿਸ ਕਾਰਨ ਸੜਕ ’ਤੇ ਚਿੱਕੜ ਹੋ ਜਾਂਦਾ ਹੈ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਅਧੂਰੇ ਕੰਮ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਤਾਂ ਜੋ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਪਿੰਡ ਬੇਰੀ ਦੇ ਨੌਜਵਾਨ ਦੀ ਦੁਬਈ ’ਚ ਮੌਤ ਅਗਲੀ ਖ਼ਬਰ ਇਫਟੂ ਵਲੋਂ ਵਰ੍ਹਦੇ ਮੀਂਹ ’ਚ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।