13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਐਲ.ਏ.ਡੀ.ਸੀ. ਯੋਜਨਾ ਦੇ ਵਿਰੋਧ ’ਚ ਵਕੀਲਾਂ ਦੀ ਹੜਤਾਲ ਜਾਰੀ

ਅਜੀਤ ਡੈਸਕ 29-07-2026
ਪਠਾਨਕੋਟ, 28 ਜੁਲਾਈ (ਸੁਮਿਤ)-ਐਲ.ਏ.ਡੀ.ਸੀ. ਯੋਜਨਾ ਦੇ ਵਿਰੋਧ ਵਿਚ ਜ਼ਿਲ੍ਹੇ ਦਾ ਵਕੀਲ ਭਾਈਚਾਰਾ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਵਕੀਲਾਂ ਦੀ ਹੜਤਾਲ ਅੱਜ 28ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਠਾਕੁਰ ਰਵਿੰਦਰ ਸਿੰਘ, ਐਡਵੋਕੇਟ ਕੁਲਭੂਸ਼ਣ ਮਿਨਹਾਸ ਨੇ ਸਰਕਾਰ ਦੇ ਫ਼ੈਸਲੇ ਦਾ ਤਿੱਖਾ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਐਲ.ਏ.ਡੀ.ਸੀ. ਯੋਜਨਾ ਲਾਗੂ ਹੋਣ ਨਾਲ ਵਕੀਲਾਂ ਦੇ ਹਿੱਤ ਪ੍ਰਭਾਵਿਤ ਹੋਣਗੇ ਤੇ ਨਿਆਂ ਪ੍ਰਣਾਲੀ ‘ਤੇ ਵੀ ਅਸਰ ਪਵੇਗਾ। ਉਨ੍ਹਾਂ ਦਾ ਦਾਅਵਾ ਸੀ ਕਿ ਇਸ ਪ੍ਰਣਾਲੀ ਨਾਲ ਅਪਰਾਧਿਕ ਮਾਮਲਿਆਂ ਵਿਚ ਦੋਸ਼ੀਆਂ ਨੂੰ ਵਧੇਰੇ ਸੁਰੱਖਿਆ ਮਿਲ ਸਕਦੀ ਹੈ। ਜਦਕਿ ਆਮ ਵਕੀਲਾਂ ਲਈ ਕੰਮ ਹੋਰ ਮੁਸ਼ਕਿਲ ਹੋ ਜਾਵੇਗਾ । ਵਕੀਲਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਲ.ਏ.ਡੀ.ਸੀ. ਯੋਜਨਾ ‘ਤੇ ਮੁੜ ਵਿਚਾਰ ਕਰਦੇ ਹੋਏ ਇਸ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਨਵਦੀਪ ਸੈਣੀ, ਐਡਵੋਕੇਟ ਸੁਰਿੰਦਰ ਮਹਾਜਨ, ਐਡਵੋਕੇਟ ਮੀਨਾ ਤਰਨਾਚ, ਐਡਵੋਕੇਟ ਆਦਿੱਤਿਆ ਸੂਦ ਆਦਿ ਮੌਜੂਦ ਸਨ l
ਪਿਛਲੀ ਖ਼ਬਰ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੇ ਹੱਕ ’ਚ ਮਾਨ ਸਰਕਾਰ ਦਾ ਵੱਡਾ ਕਦਮ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 38 ਲੱਖ ਰੁਪਏ ਦੀ ਠੱਗੀ, ਪਤਨੀ ‘ਤੇ ਧੋਖਾਧੜੀ ਤੇ ਬੇਵਫ਼ਾਈ ਦੇ ਗੰਭੀਰ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।